ਪਟਿਆਲਾ, 1 ਮਾਰਚ 2019 - ਪੰਜਾਬੀ ਸਾਹਿਤ ਸੱਭਿਆਚਾਰ ਮੰਚ ਪਟਿਆਲਾ(ਰਜਿ.), ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 'ਵਿਸ਼ਵ ਪੰਜਾਬੀ ਕਾਨਫਰੰਸ-2019' ਕੇਨੇਡਾ ਦੀ ਤਿਆਰੀ ਲਈ ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ,ਪਟਿਆਲਾ ਦੇ ਮੀਟਿੰਗ ਹਾਲ ਚ ਮੰਚ ਦੇ ਪ੍ਰਧਾਨ ਡਾ.ਮੋਹਨ ਤਿਆਗੀ ਅਤੇ ਡਾ.ਕੰਵਰ ਜਸਮਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਵਿਚਾਰ ਗੋਸ਼ਟੀ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।ਇਸ ਸਨਮਾਨ ਸਮਾਗਮ ਚ ਗਿਆਨ ਸਿੰਘ ਕੰਗ,ਪ੍ਰਧਾਨ ਵਿਸ਼ਵ ਪੰਜਾਬੀ ਕਾਨਫਰੰਸ 2019 ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰਧਾਨਗੀ ਮੰਡਲ ਚ ਵਿਸ਼ੇਸ਼ ਮਹਿਮਾਨ ਵਜੋਂ ਗਜ਼ਲਗੋ ਜਸਵਿੰਦਰ ਕੇਨੇਡਾ,ਮੇਜਰ ਭੁਪਿੰਦਰ ਸਿੰਘ ਦਲੇਰ ਅਮਰੀਕਾ,ਵਾਇਸ ਪ੍ਰਿੰਸੀਪਲ ਵਰਦੇਵ ਸਿੰਘ,ਮਨਜੀਤ ਕੌਰ ਗਿੱਲ ਅਮਰੀਕਾ, ਸੁਰਿੰਦਰ ਕੌਰ ਸਿਦਕ ਆਸਟਰੇਲੀਆ, ਡਾ.ਦੀਪਕ ਮਨਮੋਹਨ ਸਿੰਘ, ਸੁਸ਼ੀਲ ਦੋਸਾਂਝ ਸ਼ਾਮਿਲ ਹੋਏ।
ਮੰਚ ਦੇ ਪ੍ਰਧਾਨ ਡਾ.ਮੋਹਨ ਤਿਆਗੀ ਨੇ ਸਮਾਗਮ ਵਿੱਚ ਹਾਜ਼ਰ ਸਾਹਤਿਕ ਸਖਸ਼ੀਅਤਾਂ ਨੂੰ ਜੀ ਆਇਆ ਕਹਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਕਾਨਫਰੰਸਾਂ ਰਾਹੀਂ ਸਮਾਜਿਕ, ਆਰਥਿਕ, ਪਰਿਵਾਰਕ, ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਉਹਨਾਂ ਦੇ ਫਲਸਫੇ ਨੂੰ ਪ੍ਰਫੁਲਿਤ ਕਰਨ ਦਾ ਅਹਿਦ ਲਈਏ।ਉਹਨਾਂ ਕਾਨਫਰੰਸਾਂ ਚ ਇਹਨਾਂ ਪ੍ਰਤੀ ਚਿੰਤਨ ਮੰਥਨ ਉੱਪਰ ਜੋਰ ਦਿੱਤਾ।ਡਾ.ਕੰਵਰ ਜਸਮਿੰਦਰਪਾਲ ਸਿੰਘ ਨੇ ਕਿਹਾ ਕਿ ਕਾਨਫਰੰਸਾਂ ਨਿੱਜੀ ਮੁਫਾਦਾਂ ਤੋਂ ਮੁਕਤ ਅਤੇ ਸਮਾਜ ਅਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਦੀਆਂ ਕੋਸ਼ਿਸ਼ਾਂ ਭਰਪੂਰ ਹੋਣੀਆਂ ਚਾਹੀਦੀਆਂ ਹਨ।
ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਵਿਸ਼ਵ ਪੰਜਾਬੀ ਕਾਨਫਰੰਸਾਂ ਪ੍ਰਤੀ ਬੋਲਦਿਆਂ ਕਾਨਫਰੰਸਾਂ ਦੇ ਰੁਝਾਨ ਤੇ ਚਰਚਾ ਕੀਤੀ।ਉਹਨਾਂ ਸਾਹਿਤਕ ਪ੍ਰਦੂਸ਼ਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਾਨਫਰੰਸਾਂ ਦੇ ਸਾਰਥਿਕਤਾ ਪ੍ਰਤੀ ਚਿੰਤਨ ਮੰਥਨ ਦੀ ਪ੍ਰੀਸੀਡਿੰਗ ਜਾਂ ਰਿਪੋਰਟ ਜਾਰੀ ਕਰਨ ਦਿ ਸੁਝਾਅ ਦਿੱਤਾ। ਸਾਹਿਤ ਅਕਾਦਮੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਅੱਜਕਲ੍ਹ ਕਵੀ ਦਰਬਾਰਾਂ ਨੂੰ ਹੀ ਵਿਸ਼ਵ ਪੰਜਾਬੀ ਕਾਨਫਰੰਸ ਨਾਮ ਦੇਣ ਦਾ ਰੁਝਾਨ ਬਣ ਗਿਆ ਹੈ।ਇਸ ਨਾਲ ਭਾਸ਼ਾਈ, ਸੱਭਿਆਚਾਰਕ,ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਮੁੱਦੇ ਅਣਛੋਹੇ ਹੀ ਰਹਿ ਜਾਂਦਾ ਹੈ। ਡਾ.ਅਰਵਿੰਦਰ ਕੌਰ ਕਾਕੜਾ ਪੰਜਾਬ ਅਤੇ ਪੰਜਾਬੀ ਪ੍ਰਤੀ ਅਜਿਹੀ ਫਿਕਰਮੰਦੀ ਦੀ ਪ੍ਰਸੰਸਾ ਕਰਦਿਆਂ ਇਸਦੇ ਅਸਲੀ ਮਨੋਰਥ ਨੂੰ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ।ਇਹਨਾਂ ਤੋਂ ਇਲਾਵਾ ਕੁਲਵੰਤ ਸਿੰਘ ਨਾਰੀਕੇ ਸੰਪਾਦਕ ਗੁਸੱਈਆ ਮੈਗਜੀਨ, ਡਾ. ਸੁਖਦੀਪ ਸਿੰਘ ਬੋਪਾਰਾਏ(ਅੱਖਾਂ ਦੇ ਮਾਹਿਰ),ਡਾ.ਕੁਲਦੀਪ ਸਿੰਘ ਦੀਪ,ਡਾ. ਸਾਹਿਜਪ੍ਰੀਤ ਸਿੰਘ ਮਾਂਗਟ,ਸੁਸ਼ੀਲ ਦੋਸਾਂਝ ਸੰਪਾਦਕ ਹੁਣ ਮੈਗਜੀਨ, ਡਾ.ਮੋਹਨ ਗਿੱਲ ਕੇਨੇਡਾ, ਮਨਜੀਤ ਕੌਰ ਗਿੱਲ ਕੇਨੇਡਾ, ਮੇਜਰ ਭੁਪਿੰਦਰ ਸਿੰਘ ਦਲੇਰ ਕੈਨੇਡਾ, ਜਸਵਿੰਦਰ ਗਜ਼ਲਗੋ ਕੇਨੇਡਾ, ਗਿਆਨ ਸਿੰਘ ਕੰਗ ਕੇਨੇਡਾ,ਸੁਰਿੰਦਰ ਸਿਦਕ ਆਸਟਰੇਲੀਆ ਅਤੇ ਡਾ.ਦੀਪਕ ਮਨਮੋਹਨ ਸਿੰਘ ਆਦਿ ਸਮੇਤ ਸਾਰੇ ਬੁਲਾਰਿਆਂ ਨੇ ਸੁਚੇਤ ਕਰਦਿਆਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਪਿਛਲੇ 4-5 ਸਾਲਾਂ ਤੋਂ ਵਿਸ਼ਵ ਪੰਜਾਬੀ ਕਾਨਫਰੰਸਾਂ ਨੂੰ ਵਪਾਰਕ ਧੰਦੇ ਵਜੋਂ ਅਪਣਾ ਲਿਆ ਹੈ, ਜੋ ਕਿ ਇੱਕ ਮਾੜਾ ਰੁਝਾਨ ਹੈ।ਕਾਨਫਰੰਸਾਂ ਏਜੰਡਿਆਂ ਅਤੇ ਮੁੱਦਿਆਂ ਦੇ ਆਧਾਰਿਤ ਹੋਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹਨਾਂ ਪ੍ਰਤੀ ਇਮਾਨਦਾਰੀ, ਗੰਭੀਰਤਾ, ਦਿਆਨਤਦਾਰੀ ਅਤੇ ਸਾਰਥਕ ਅਤੇ ਨੈਤਿਕਤਾ ਭਰਪੂਰ ਸੋਚ ਅਪਣਾਉਣ ਦੀ ਲੋੜ ਹੈ।ਸਮਾਗਮ ਚ ਹਾਜ਼ਰ ਮਹਿਮਾਨਾਂ ਨੂੰ ਮੰਚ ਵੱਲੋਂ ਸਨਮਾਨ ਚਿੰਨ੍ਹ ਅਤੇ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਇੰਜੀ. ਸਤਨਾਮ ਸਿੰਘ ਮੱਟੂ, ਸੰਗੀਤਕਾਰ ਤੋਚੀ ਬਾਈ,ਮਨਦੀਪ ਸਿੰਘ ਪ੍ਰਧਾਨ ਅਜ਼ਾਦ ਪੰਜਾਬੀ ਮੰਚ ਮਲੇਸ਼ੀਆ, ਡਾ.ਸ਼ਿੰਦਰਪਾਲ ਸਿੰਘ ,ਗਾਇਕ ਸੰਦੀਪ ਵਰਮਾ ਮਲੇਸ਼ੀਆ, ਡਾ.ਦਰਬਾਰਾ ਸਿੰਘ,ਗਾਇਕ ਗੁਰਦੀਪ ਠਾਕਰ, ਡਾ.ਹਰਪ੍ਰੀਤ ਸਿੰਘ ਰਾਣਾ,ਰੁਪਿੰਦਰ ਸਿੰਘ ਕੰਪਿਊਟਰ ਇੰਸਟਕਟਰ, ਡਾ.ਨਿਰਮਲ ਸਿੰਘ ਬਾਸੀ,ਮਨਜਿੰਦਰ ਸਿੰਘ ਧਨੋਆ, ਬਲਵਿੰਦਰ ਸਿੰਘ ਭੱਟੀ,ਡਾ.ਅਮਰਜੀਤ ਕੌਕੇ, ਡਾ.ਇੰਦਰਪਾਲ ਕੌਰ, ਕਵਿਤਰੀ ਸਜਨੀ, ਸਾਹਿਤਕਾਰ ਭਾਸ਼ੋ,ਕਵਿਤਰੀ ਬਲਵਿੰਦਰ ਥਿੰਦ, ਕਵੀ ਪ੍ਰੀਤ ਮੱਟਰਾਂ, ਰੁਪਿੰਦਰ ਸਿੰਘ ਲਾਇਬਰੇਰੀਅਨ ਅਤੇ ਸਾਹਿਤਕ ਰੁਚੀ ਰੱਖਣ ਵਿੱਦਿਆਰਥੀ ਆਦਿ ਵੀ ਹਾਜ਼ਰ ਸਨ।