ਨਵੀਂ ਦਿੱਲੀ, 14 ਮਾਰਚ 2019 - ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ 'ਚ ਚੀਨ ਵੱਲੋਂ ਚੌਥੀ ਵਾਰ ਫਿਰ ਅੜਿੱਕਾ ਲਾਉਂਦੇ ਹੋਏ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਤੋਂ ਬਚਾ ਲਿਆ। ਇਕ ਅੱਤਵਾਦੀ ਨੂੰ ਬਚਾਉਣ ਲਈ ਚੀਨ ਦੇ ਇਸ ਕਦਮ ਦੀ ਅਮਰੀਕਾ ਨੇ ਸਖ਼ਤ ਲਹਿਜ਼ੇ 'ਚ ਆਲੋਚਨਾ ਕੀਤੀ ਹੈ।
ਅਮਰੀਕਾ ਨੇ ਕਿਹਾ ਕਿ ਇਹ ਚੌਥੀ ਵਾਰ ਹੈ ਜਦੋਂ ਚੀਨ ਨੇ ਇਹ ਅੜਿੱਕਾ ਲਗਾਇਆ ਹੈ। ਚੀਨ ਨੂੰ ਇਸ ਕੰਮ ਨੂੰ ਕਰਨ ਤੋਂ ਸੁਰੱਖਿਆ ਪ੍ਰੀਸ਼ਦ ਨੂੰ ਨਹੀਂ ਰੋਕਣਾ ਚਾਹੀਦਾ। ਅਮਰੀਕਾ ਨੇ ਕਿਹਾ ਕਿ ਅਜਿਹਾ ਹੋਣ ਨਾਲ ਉਪ ਮਹਾਂਦੀਪ 'ਚ ਸ਼ਾਂਤੀ ਦਾ ਮਿਸ਼ਨ ਅਸਫਲ ਹੋ ਗਿਆ ਹੈ।