← ਪਿਛੇ ਪਰਤੋ
ਸ੍ਰੀ ਹਰਮਿੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ ਅੰਮ੍ਰਿਤਸਰ, 17 ਮਾਰਚ: (ਮਨਪ੍ਰੀਤ ਸਿੰਘ ਜੱਸੀ): ਬਹਿਬਲ ਕਲਾਂ ਕੋਟਕਪੁਰਾ ਗੋਲੀ ਕਾਂਡ ਦੇ ਵਿਵਾਦਾਂ 'ਚ ਘਿਰੇ ਸਾਬਕਾ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਬਿਆਨ ਦਿੱਤਾ। ਪਰਮਰਾਜ ਸਿੰਘ ਉਮਰਾਨੰਗਲ ਨੇ ਕਿਹਾ ਹੈ ਕਿ ਉਨ•ਾਂ ਨੂੰ ਪ੍ਰਮਾਤਮਾ ਤੇ ਕਾਨੂੰਨ ਤੇ ਪੂਰਨ ਭਰੋਸਾ ਹੈ, ਉਨ ਨੂੰ ਇਨਸਾਫ ਜ਼ਰੂਰ ਮਿਲੇਗਾ। ਦਰਅਸਲ ਪਰਮਰਾਜ ਸਿੰਘ ਉਮਰਾਨੰਗਲ ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਸੀ, ਜਿਸ ਦੇ ਅੱਜ ਭੋਗ ਸਨ ਤੇ ਉਹ ਗੁਰੂ ਘਰ ਨਤਮਸਤਕ ਹੋਣ ਲਈ ਆਏ ਸਨ। ਦੱਸਣਯੋਗ ਹੈ ਕਿ ਬੀਤੀ 18 ਫਰਵਰੀ ਨੂੰ ਪਰਮਰਾਜ ਸਿੰਘ ਨੂੰ ਐਸ.ਆਈ.ਟੀ. ਨੇ ਚੰਡੀਗੜ ਤੋਂ ਗ੍ਰਿਫਤਾਰ ਕਰ ਲਿਆ ਸੀ। ਫਿਲਹਾਲ ਉਮਰਾਨੰਗਲ ਜ਼ਮਾਨਤ ਤੇ ਰਿਹਾਅ ਹਨ।
Total Responses : 936