ਸਵਰਗੀ ਸ੍ਰੀਮਤੀ ਜਸਵੰਤ ਕੌਰ ਦੀ ਅੰਤਿਮ ਅਰਦਾਸ ਮੌਕੇ ਜੁੜੀਆਂ ਸੰਗਤਾਂ।
ਪਟਿਆਲਾ, 07 ਅਪ੍ਰੈਲ 2019: ਫ਼ਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਸੁਰਜੀਤ ਸਿੰਘ ਸੈਣੀ ਦੇ ਮਾਤਾ ਜੀ ਸਰਦਾਰਨੀ ਜਸਵੰਤ ਕੌਰ (88 ਸਾਲ), ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਦੀ ਅੰਤਿਮ ਅਰਦਾਸ ਮੌਕੇ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ, ਐਸ.ਐਸ.ਟੀ ਨਗਰ ਵਿਖੇ ਸਿਆਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਸਮੇਤ ਪੱਤਰਕਾਰ ਭਾਈਚਾਰੇ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵੀਰ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ।
ਅੱਜ ਬਾਅਦ ਦੁਪਹਿਰ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਹੋਈ ਅੰਤਿਮ ਅਰਦਾਸ ਮਗਰੋਂ ਪੱਤਰਕਾਰ ਸ. ਗੁਰਪ੍ਰੀਤ ਸਿੰਘ ਨਿਆਮੀਆਂ ਨੇ ਸਰਦਾਰਨੀ ਜਸਵੰਤ ਕੌਰ ਦੇ ਜੀਵਨ 'ਤੇ ਚਾਨਣਾ ਪਾਇਆ। ਜਦੋਂਕਿ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਅਤੇ ਮੁੱਖ ਮੰਤਰੀ ਦੇ ਪ੍ਰੈਸ ਸਕੱਤਰ ਸ. ਉਪਿੰਦਰ ਸਿੰਘ ਲਾਂਬਾ ਨੇ ਸਰਦਾਰਨੀ ਜਸਵੰਤ ਕੌਰ ਨੂੰ ਇੱਕ ਧਾਰਮਿਕ ਵਿਚਾਰਾਂ ਵਾਲੀ ਸ਼ਖਸੀਅਤ ਦੱਸਿਆ। ਇਸ ਮੌਕੇ ਸਾਬਕਾ ਡੀ.ਪੀ.ਆਰ.ਓ. ਸ. ਉਜਾਗਰ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆ ਕਿਹਾ ਕਿ ਮਾਤਾ ਜੀ ਗੁਰੂ ਘਰ ਨਾਲ ਜੁੜੀ ਹੋਈ ਅਤੇ ਅਸੂਲਾਂ ਨੂੰ ਪ੍ਰਣਾਈ ਹੋਈ ਇੱਕ ਨਿੱਘੀ ਸ਼ਖ਼ਸੀਅਤ ਸਨ। ਇਸ ਮੌਕੇ ਡੇਰਾਬਸੀ ਦੇ ਵਿਧਾਇਕ ਸ੍ਰੀ ਐਨ.ਕੇ ਸ਼ਰਮਾ ਦੀ ਤਰਫੋਂ ਸ੍ਰੀ ਟੀ.ਐਨ ਸ਼ਰਮਾ ਨੇ ਵੀ ਸ਼ਰਧਾ ਦੇ ਫੁਲ ਭੇਟ ਕੀਤੇ।
ਐਸ.ਜੀ.ਪੀ.ਸੀ. ਦੇ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਲਾਂਡਰਾਂ ਨੇ ਸਮੁੱਚੇ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਸਰਦਾਰਨੀ ਜਸਵੰਤ ਕੌਰ ਦਾ ਜਨਮ 20 ਅਗਸਤ 1931 ਨੂੰ ਪਿਤਾ ਸ. ਪਿਆਰਾ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ ਤੇ ਸਵ: ਸ. ਰਾਮ ਜੀ ਦਾਸ ਸਿੰਘ ਨਾਲ ਉਹ ਵਿਆਹ ਬੰਧਨ ਵਿੱਚ ਬੱਝੇ। ਉਨ੍ਹਾਂ ਦੱਸਿਆ ਕਿ ਮਾਤਾ ਜਸਵੰਤ ਕੌਰ ਇੱਕ ਮਿਹਨਤੀ ਅਤੇ ਸਿਰੜੀ ਔਰਤ ਸੀ ਤੇ ਉਨ੍ਹਾਂ ਆਪਣੇ ਬੱਚਿਆਂ ਨੂੰ ਜਿਥੇ ਚੰਗੀ ਸਿੱਖਿਆ ਪ੍ਰਦਾਨ ਕਰਵਾਈ ਉਥੇ ਹੀ ਉਨ੍ਹਾਂ ਨੂੰ ਇੱਕ ਇਮਾਨਦਾਰ ਤੇ ਮਿਹਨਤੀ ਇਨਸਾਨ ਬਣਾਇਆ। ਉਹ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਆਏ ਸ਼ੌਕ ਸੰਦੇਸ਼ ਵੀ ਪੜ੍ਹੇ ਗਏ।
ਸ਼ਰਧਾਂਜਲੀ ਸਮਾਰੋਹ ਮੌਕੇ ਡਾਇਰੈਕਟਰ ਸਪੋਰਟਸ ਅਤੇ ਐਡੀਸ਼ਨਲ ਸੈਕਟਰੀ ਮੁੱਖ ਮੰਤਰੀ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਡਿਪਟੀ ਕਮਿਸ਼ਨਰ ਸਾਹਿਬਜਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਅਤੇ ਮੁੱਖ ਮੰਤਰੀ ਦੇ ਪ੍ਰੈਸ ਸੈਕਟਰੀ ਸ. ਉਪਿੰਦਰ ਸਿੰਘ ਲਾਂਬਾ, ਡਿਪਟੀ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਹਮਦਰਦ, ਸ. ਰਣਦੀਪ ਸਿੰਘ ਆਹਲੂਵਾਲੀਆ, ਸ੍ਰੀ ਪੀ.ਐਸ ਕਾਲੜਾ, ਸਾਬਕਾ ਜੁਆਇੰਟ ਡਾਇਰੈਕਟਰ ਡਾ. ਮੇਘਾ ਸਿੰਘ, ਸਾਬਕਾ ਡੀ.ਪੀ.ਆਰ.ਓ. ਸ. ਉਜਾਗਰ ਸਿੰਘ, ਡੀ.ਪੀ.ਆਰ.ਓ. ਪਟਿਆਲਾ ਸ. ਇਸ਼ਵਿੰਦਰ ਸਿੰਘ ਗਰੇਵਾਲ, ਪੀ.ਆਰ.ਓ ਸ. ਸਰਬਜੀਤ ਸਿੰਘ ਕੰਗਣੀਵਾਲ, ਸਾਬਕਾ ਡੀ.ਪੀ.ਆਰ.ਓ ਸ. ਸੁਰਜੀਤ ਸਿੰਘ ਦੁਖੀ, ਸ. ਕੁਲਜੀਤ ਸਿੰਘ, ਪੀ.ਆਰ.ਓ ਸ. ਗੁਰਮੀਤ ਸਿੰਘ ਖਹਿਰਾ, ਡੀ.ਪੀ.ਆਰ.ਓ ਮੋਹਾਲੀ ਸ. ਅਮਨਪ੍ਰੀਤ ਸਿੰਘ, ਡੀ.ਐਸ.ਪੀ. (ਡੀ) ਸ੍ਰੀ ਫ਼ਤਿਹਗੜ੍ਹ ਸਾਹਿਬ ਸ. ਹਰਦੀਪ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਸ਼ਾ ਮਾਹਰ ਸ. ਰਾਮਿੰਦਰਜੀਤ ਸਿੰਘ ਵਾਸੂ, ਪੀ.ਐਸ.ਪੀ.ਸੀ.ਐਲ ਦੇ ਅੰਡਰ ਸੈਕਟਰੀ ਲੋਕ ਸੰਪਰਕ ਸ. ਮਨਮੋਹਨ ਸਿੰਘ, ਆਲ ਇੰਡੀਆ ਰੇਡਿਓ ਪਟਿਆਲਾ ਦੇ ਇੰਚਾਰਜ ਸ. ਅਮਰਜੀਤ ਸਿੰਘ ਵੜੈਚ, ਸਾਬਕਾ ਏ.ਪੀ.ਆਰ.ਓ ਸ੍ਰੀ ਜੈ ਕਿਸ਼ਨ, ਸ੍ਰੀ ਅਸ਼ੋਕ ਕੁਮਾਰ ਵੀ ਹਾਜ਼ਰ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਤੋਂ ਹਿੰਦੁਸਤਾਨ ਟਾਇਮਜ ਦੇ ਇੰਚਾਰਜ ਸ੍ਰੀ ਵਿਸ਼ਾਲ ਰਾਮਬਾਣੀ, ਟਾਇਮਜ਼ ਆਫ ਇੰਡੀਆਂ ਦੇ ਸੀਨੀਅਰ ਪੱਤਰਕਾਰ ਸ੍ਰੀ ਮਨੀਸ਼ ਸਰਹਿੰਦੀ, ਸੀਨੀਅਰ ਪੱਤਰਕਾਰ ਸ. ਜਸਵਿੰਦਰ ਸਿੰਘ ਦਾਖਾ, ਅਜੀਤ ਦੇ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਢਿਲੋ, ਜਗਬਾਣੀ ਦੇ ਸ੍ਰੀ ਬਲਜਿੰਦਰ ਸ਼ਰਮਾ ਤੇ ਪਰਮੀਤ ਸਿੰਘ, ਦਾ ਟ੍ਰਿਬਿਊਨ ਦੇ ਸ੍ਰੀ ਸੁਰਿੰਦਰ ਭਾਰਦਵਾਜ, ਸ. ਦਰਸ਼ਨ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਸ਼ਿਰਕਤ ਕੀਤੀ।