ਫਿਰੋਜਪੁਰ, 19 ਅਪ੍ਰੈਲ 2019: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ 11 ਮੈਂਬਰੀ ਕਮੇਟੀ ਦਾ ਇਕ ਡੈਲੀਗੇਟ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਖੱਤਰੀ ਸਭਾ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਪ੍ਰਧਾਨਗੀ ਹੇਠ ਮਿਲਿਆ ਜਿਸ ਵਿਚ ਖੱਤਰੀ ਸਭਾ ਨੂੰ ਆ ਰਹੀਆਂ ਦਰਵੇਸ਼ ਮੁਸ਼ਕਲਾ ਤੇ ਤੇ ਹੋਰ ਅਹਿਮ ਮਸਲਿਆਂ ਬਾਰੇ ਲੰਬੀ ਵਿਚਾਰ ਚਰਚਾ ਹੋਈ ਜਿਸ ਵਿਚ ਉਨ•ਾਂ ਜਨਰਲ ਕੈਟਾਗਿਰੀ ਅਤੇ ਖੱਤਰੀ ਸਮਾਜ ਦੇ ਪਰਿਵਾਰਾਂ ਲਈ ਵਧੇਰੀਆਂ ਨੌਕਰੀਆਂ ਲਈ ਵੀ ਮੁਦਾ ਰੱਖਿਆ ਅਤੇ ਪੰਜਾਬ ਵਿਚ ਕੁਝ ਮਹੀਨਿਆਂ ਦੌਰਾਨ ਕੁਝ ਹਿੰਸਕ ਬਾਰ ਦਾਤਾਂ ਦੌਰਾਨ ਹਿੰਦੂ ਤੇ ਖੱਤਰੀ ਪਰਿਵਾਰਾਂ ਦੇ ਹੋਏ ਕਤਲਾਂ ਸੰਬੰਧੀ ਵੀ ਸ਼ਰਾਰਤੀ ਅਨਸਰਾਂ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਨਰੇਸ਼ ਸਹਿਗਲ ਤੋਂ ਇਲਾਵਾ ਉਨ•ਾਂ ਨਾਲ ਤੇਜਪਾਲ ਸਿੰਘ ਵੋਹਰਾ ਐਡਵੋਕੇਟ ਕਾਰਜ ਕਾਰਨੀ ਮੈਂਬਰ, ਚੇਤਨ ਸਹਿਗਲ ਯੂੱਥ ਆਗੂ, ਦਵਿੰਦਰ ਕੁਮਾਰ ਸੰਭੂ, ਰੇਸ਼ਮ ਸਿੰਘ ਬੇਦੀ, ਮਿਕੀ ਤੱਗੜ, ਰੋਹਿਤ ਭੱਲਾ, ਚੰਦਨ ਵੋਹਰਾ, ਪ੍ਰਦੀਪ ਚੋਪੜਾ ਦੀਪਾ ਅਤੇ ਨਵਦੀਪ ਬੇਦੀ ਤੇ ਹੋਰ ਖੱਤਰੀ ਸਭਾ ਦੇ ਆਗੂ ਮੌਜੂਦ ਸਨ। ਜਿਨ•ਾਂ ਕੈਪਟਨ ਸਾਹਿਬ ਨੂੰ ਇਕ ਫੁੱਲਾਂ ਦਾ ਬੁਕੇ ਭੇਂਟ ਕਰਦੇ ਹੋਏ ਇਕ ਦੁਸ਼ਾਲਾ ਖੱਤਰੀ ਸਭਾ ਵੱਲੋਂ ਭੇਂਟ ਕੀਤਾ ਤੇ ਉਨ•ਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਜਿਨ•ਾਂ ਪੰਜਾਬ ਦੇ ਮੰਤਰੀ ਮੰਡਲ ਵਿਚ ਖੱਤਰੀਆਂ ਨੂੰ ਨੁਮਾਇੰਦਗੀ ਦਿੱਤੀ ਅਤੇ ਪੰਜਾਬ ਵਿਚ ਨਸ਼ੇ ਦਾ ਖਾਤਮਾ ਤੇ ਅੱਤਵਾਦ ਦੇ ਖਾਤਮੇ ਲਈ ਜੀ ਤੋੜ ਮਿਹਨਤਾਂ ਕੀਤੀਆਂ ਇਹ ਮੀਟਿੰਗ 15-20 ਮਿੰਟ ਚੱਲੀ।
ਨਰੇਸ਼ ਕੁਮਾਰ ਸਹਿਗਲ ਨੇ ਦੱਸਿਆ ਕਿ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਦੇ ਨਾਲ ਨਾਲ ਲੇਡੀਜ ਵਿੰਗ ਖੱਤਰੀ ਸਭਾ ਅਤੇ ਯੂੱਥ ਵਿੰਗ ਖੱਤਰੀ ਸਭਾ ਦੀਆਂ ਸਾਰੀਆਂ ਇਕਾਇਆ ਅਤੇ 43 ਮੈਂਬਰੀ ਕਾਰਜ ਕਾਰਨੀ ਕਮੇਟੀ 17 ਮੈਂਬਰੀ ਲੇਡਜੀ ਕਮੇਟੀ 31 ਮੈਂਬਰੀ ਯੂੱਥ ਕਮੇਟੀ ਦੇ ਨਾਲ ਨਾਲ ਪੰਜਾਬ ਦੇ 23 ਜਿਲ•ਾ ਇੰਚਾਰਜ ਖੱਤਰੀ ਸਭਾ ਦੇ ਨਾਲ ਨਾਲ 253 ਸ਼ਹਿਰੀ ਅਤੇ ਪੇਂਡੂ ਖੱਤਰੀ ਯੂਨਿਟਾਂ ਦੇ ਯੂੱਥ, ਲੇਡੀਜ, ਪ੍ਰਧਾਨਾਂ ਸਮੇਤ 17 ਲੱਖ ਤੋਂ ਵੱਧ ਖੱਤਰੀ ਸਭਾ ਦੇ ਮੈਂਬਰਾਂ ਦੀ ਪੂਰਜ਼ੋਰ ਇਕੋ ਮੰਗ ਸੀ ਕਿ ਕਾਰ ਸਰਕਾਰ ਦੇ ਹਰ ਇਕ ਅਦਾਰੇ ਵਿਚ ਖੱਤਰੀ ਸਭਾ ਦੇ ਆਗੂਆਂ ਨੂੰ ਪੂਰਾ ਮਾਨ ਸਤਿਕਾਰ ਮਿਲੇ।
ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਨੇ ਅੱਗੇ ਇਹ ਵੀ ਕਿਹਾ ਕਿ ਅੱਜ ਕੈਪਟਨ ਸਰਕਾਰ ਨੇ ਖੱਤਰੀਆਂ ਨੂੰ ਮੰਤਰੀ ਪਦ ਨਾਲ ਨਿਵਾਜ ਕੇ ਜਿੱਥੇ ਖੱਤਰੀਆਂ ਦਾ ਭਰੋਸਾ ਜਿੱਤਿਆ ਉਥੇ ਪੰਜਾਬ ਵਿਚ ਪਹਿਲੀ ਵਾਰ ਖੱਤਰੀਆਂ ਨੂੰ ਮੰਤਰੀ ਤੇ ਚੇਅਰਮੈਨ ਲਗਾਇਆ ਹੈ। ਨਰੇਸ਼ ਸਹਿਗਲ ਨੇ ਅੱਗੇ ਇਹ ਵੀ ਕਿਹਾ ਖੱਤਰੀ ਸਭਾ ਇਹ ਮਾਨ ਮਹਿਸੂਸ ਕਰਦੀ ਹੈ ਕਿ ਮੁੱਖ ਮੰਤਰੀ ਕੈਪਟਨ ਨੇ ਪੰਜਾਬ ਨੂੰ ਵਦੇਰੀ ਤਰੱਕੀ ਵੱਲ ਅੱਗੇ ਵਧਾਇਆ ਹੈ ਜਿਨ•ਾਂ ਪੰਜਾਬ ਵਿਚ ਅੱਤਵਾਦ ਦਾ ਖਾਤਮਾ ਕੀਤਾ ਨਸ਼ੇ ਦੇ ਤਸਕਰਾਂ ਨੂੰ ਫੜ ਕੇ ਜੇਲ•ਾਂ ਦੇ ਅੰਦਰ ਕੀਤਾ ਤੇ ਪੰਜਾਬ ਦੀ ਨੌਜਵਾਨ ਪੀੜ•ੀ ਨੂੰ ਨਸ਼ੇ ਤੋਂ ਬਚਾਇਆ ਤੇ ਅੱਜ ਫਿਰ ਖੁਸ਼ਹਾਲ ਪੰਜਾਬ ਪਹਿਲਾਂ ਦੀ ਤਰ•ਾਂ ਨਜ਼ਰ ਆਉਣ ਲੱਗਾ ਪਰ ਅਕਾਲੀ ਬਾਦਲਾਂ ਦੇ ਰਾਜ ਵਿਚ ਇਨੀ ਪੰਜਾਬ ਵਿਚ ਗੁੰਢਾ ਗਰਦੀ ਥਾਂ ਥਾਂ ਤੇ ਖੂਨ ਦੀ ਹੋਲੀ ਤੇ ਹਿੰਦੂ ਤੇ ਖੱਤਰੀ ਆਗੂਆਂ ਦੇ ਕਤਲ, ਲੁੱਟ ਖੋਹਾਂ ਲੋਕਾਂ ਨੂੰ ਸਹਿਣੀ ਪਈ ਲੋਕ ਹੁਣ ਸਮਝ ਚੁੱਕੇ ਹਨ ਜੇ ਪੰਜਾਬ ਦੀ ਤਰੱਕੀ ਤੇ ਹਿੰਦੂਸਤਾਨ ਦੀ ਤਰੱਕੀ ਚਾਹੁੰਦੇ ਹਨ ਤਾਂ ਕੈਪਟਨ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਪਵੇਗਾ ਤਦ ਹੀ ਸਾਡੇ ਆਉਣ ਵਾਲੇ ਬੱਚੇ ਪਰਿਵਾਰਾਂ ਦਾ ਭਵਿਖ ਉਜਵਲ ਹੋਵੇਗਾ। ਮੀਟਿੰਗ ਵਿਚ ਇਸ ਮੌਕੇ ਕੈਪਟਨ ਤੋਂ ਇਲਾਵਾ ਬਲਬੀਰ ਸਿੱਧੂ ਕੈਬੀਨੇਟ ਮੰਤਰੀ, ਤ੍ਰਿਪਤ ਬਾਜਵਾ ਕੈਬੀਨੇਟ ਮੰਤਰੀ, ਚਰਨਜੀਤ ਚੰਨੀ ਕੈਬੀਨੇਟ ਮੰਤਰੀ, ਲਾਲ ਸਿੰਘ ਆਗੂ, ਰਮਨ ਬਹਿਲ ਚੇਅਰਮੈਨ ਐਸ.ਐਸ.ਐਸ. ਬੋਰਡ, ਮਨੀਸ਼ ਤਿਵਾੜੀ ਆਗੂ ਤੇ ਹੋਰ ਕਈ ਮੰਤਰੀ, ਚੇਅਰਮੈਨ ਤੇ ਕਾਂਗਰਸ ਆਗੂ ਹਾਜਰ ਸਨ।