ਸੱਚ ਕਹੂੰ ਨਿਊਜ/ਜੀਵਨ ਰਾਮਗੜ੍ਹ
ਬਰਨਾਲਾ: 19 ਅਪ੍ਰੈਲ 2019: ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਉੱਘੇ ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਸਾਥੀਆਂ ਸਮੇਤ ਅੱਜ ਕੇਵਲ ਢਿੱਲੋਂ ਦੀ ਅਗਵਾਈ ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਉਘੇ ਟਰਾਂਸਪੋਰਟ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਸ਼ਾਮਿਲ ਹੋਣ ਨਾਲ ਵੱਡਾ ਫਾਇਦਾ ਹੋਵੇਗਾ। ਕਾਂਗਰਸ ਸ਼ਮੂਲੀਅਤ ਦੇ ਤੁਰੰਤ ਬਾਅਦ ਕੇਵਲ ਸਿੰਘ ਢਿੱਲੋਂ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਕੰਪੇਨ ਦੀ ਜਿੰਮੇਵਾਰੀ ਸੌਂਪ ਦਿੱਤੀ ਹੈ। ਜਿਕਰਯੋਗ ਹੈ ਕਿ ਕਾਲਾ ਢਿਲੋਂ ਦੇ ਮਰਹੂਮ ਵੱਡੇ ਭਰਾ ਸ਼ੀਰਾ ਢਿੱਲੋਂ ਵੀ ਕਾਂਗਰਸ ਦੇ ਆਗੂ ਸਨ। ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਲਿਜਾਣ ਵਿਚ ਕਾਲਾ ਢਿੱਲੋਂ ਦਾ ਅਹਿਮ ਰੋਲ ਰਿਹਾ ਹੈ। ਇੰਨਾ ਹੀ ਨਹੀਂ ਵਿਧਾਨ ਸਭਾ ਚੋਣਾਂ 'ਚ ਜਿੱਥੇ ਤਿੰਨੋਂ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਉਣ ਵਿਚ ਕਾਲੇ ਢਿੱਲੋਂ ਦਾ ਵੱਡਾ ਰੋਲ ਰਿਹਾ ਉੱਥੇ ਉਨ੍ਹਾਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਨੌਜਵਾਨ ਆਪ ਆਗੂ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਨੂੰ ਆਪਣੇ ਹੱਥੀਂ ਤੋਰਿਆ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਜਿਤਾ ਕੇ ਵਿਧਾਇਕ ਬਣਾ ਭੇਜਿਆ। ਕੁਛ ਮੱਤਭੇਤਾਂ ਕਾਰਨ ਕਾਲਾ ਢਿੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਬਾਅਦ ਚ ਸੁਖਪਾਲ ਖਹਿਰਾ ਦੀ ਅਗਵਾਈ ਕਬੂਲ ਲਈ ਸੀ।ਪੰਜਾਬੀ ਏਕਤਾ ਪਾਰਟੀ ਦੇ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਦੁਆਰਾ ਕਾਂਗਰਸ ਪਾਰਟੀ ਚ ਸ਼ਮੂਲੀਅਤ 'ਤੇ ਕੇਵਲ ਸਿੰਘ ਢਿੱਲੋਂ ਨੇ ਪੀ ਏ ਪੀ ਆਗੂ ਅਤੇ ਉਹਨਾਂ ਦੇ ਸਮਰਥਕਾਂ ਦਾ ਸਵਾਗਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਪੱਖੀ ਨੀਤੀਆਂ ਸਦਕਾ ਕਾਂਗਰਸ ਪਾਰਟੀ ਦੀ ਲਹਿਰ ਦੀ ਸ਼ੁਰੂਆਤ ਹੈl ਆਉਣ ਵਾਲੇ ਦਿਨਾਂ ਵਿਚ ਹੋਰ ਵੀ ਆਗੂ ਕਾਂਗਰਸ ਦਾ ਪੱਲਾ ਫੜਣਗੇ।
ਇਸ ਮੌਕੇ ਤੇ ਬੋਲਦਿਆਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਮੈਂ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਕੇਵਲ ਸਿੰਘ ਢਿੱਲੋਂ ਦੀ ਦੂਰਅੰਦੇਸ਼ੀ ਸੋਚ ਅਤੇ ਵਿਕਾਸ ਪ੍ਰਤੀ ਲਗਨ ਨੂੰ ਵੇਖਦਿਆਂ ਲਿਆ ਹੈ । ਕਾਲਾ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮਿਸਨ 13 ਤਹਿਤ ਕਾਂਗਰਸ ਪਾਰਟੀ ਸੰਗਰੂਰ ਸੀਟ ਤੇ ਵੱਡੀ ਜਿੱਤ ਹਾਸਿਲ ਕਰੇਗੀ ।>
ਇਸ ਮੌਕੇ ਤੇ ਸੂਰਤ ਬਾਜਵਾ ( ਸਟੇਟ ਮੈਮਬਰ , ਪੀ ਏ ਪੀ ) , ਹਰਵਿੰਦਰ ਸੇਖੋਂ ( ਆਪ ਮਾਲਵਾ ਜ਼ੋਨ ਜਨਰਲ ਸਕੱਤਰ ) ਪ੍ਰੇਮ ਗੁਪਤਾ ( ਆਪ ਪ੍ਰਧਾਨ ਅੱਗਰਵਾਲ ਸਭਾ ਸੁਨਾਮ ) , ਭਾਰਤ ਭੂਸ਼ਣ ਗਰਗ , ਸੁਭਾਸ਼ ਗਰਗ ਅਤੇ ਸੰਦੀਪ ਗਰਗ ਵੀ ਕਾਂਗਰਸ ਪ੍ਪਾਰਟੀ ਵਿੱਚ ਸ਼ਾਮਿਲ ਹੋਏ ।ਇਸ ਮੌਕੇ ਕਰਨ ਢਿੱਲੋਂ ਸਪੁੱਤਰ ਕੇਵਲ ਢਿੱਲੋਂ ਵੀ ਹਾਜ਼ਰ ਸਨ ।