ਨਵੀਂ ਦਿੱਲੀ, 14 ਮਈ 2019 - ਲੋਕ ਸਭਾ ਚੋਣਾਂ 2019 'ਚ ਆਪਣੀ ਵੋਟ ਦਾ ਹਰ ਕੋਈ ਇਸਤੇਮਾਲ ਕਰ ਰਿਹਾ ਹੈ। ਇਸੇ ਤਰ੍ਹਾਂ ਨੋਇਡਾ, ਯੂਪੀ 'ਚ ਰਹਿ ਰਹੀ ਯਸ਼ੋਧਾ ਨਾਮੀ ਇੱਕ ਔਰਤ ਆਪਣੀ ਵੋਟ ਪਾਉਣ ਲਈ ਆਪਣੇ ਹੋਮ ਟਾਊਨ ਧਨਬਦ, ਝਾਰਖੰਡ ਬੁਲੇਟ ਮੋਟਰਸਾਈਕਲ 'ਤੇ ਹੀ ਜਾ ਪਹੁੰਚੀ। ਨੋਇਡਾ ਤੋਂ ਧਨਬਦ ਵਿਚਕਾਰ ਦਾ ਫਾਸਲਾ ਤਕਰੀਬਨ 1300 ਕਿਲੋਮੀਟਰ ਹੈ ਤੇ ਯਸ਼ੋਧਾ ਵੋਟ ਪਾਉਣ ਖਾਤਿਰ ਲੰਘੀ 12 ਮਈ ਨੂੰ ਆਪਣੇ ਜੱਦੀ ਘਰ ਪਹੁੰਚ ਗਈ।
ਦਰਅਸਲ ਯਸ਼ੋਧਾ ਦਾ ਮੋਟਰਸਾਈਕਲ 'ਤੇ ਆਉਣ ਦਾ ਪਲਾਨ ਕੋਈ ਪਹਿਲੋਂ ਹੀ ਨਹੀਂ ਸੀ ਬਣਿਆ ਹੋਇਆ। ਰੇਲ ਗੱਡੀ ਦੀ ਟਿਕਟ ਬੁੱਕ ਨਾ ਹੋਣ ਕਾਰਨ ਉਸਨੇ ਮੋਟਰਸਾਈਕਲ 'ਤੇ ਜਾਣ ਦਾ ਫੈਸਲਾ ਕੀਤਾ।
ਯਸ਼ੋਧਾ ਆਪਣੇ ਭਰਾ ਨਾਲ ਕਰੀਬ 8 ਸਾਲਾਂ ਤੋਂ ਨੋਇਡਾ 'ਚ ਰਹਿ ਰਹੀ ਹੈ ਅਤੇ ਉਹ ਵਿਪਰੋ 'ਚ ਇੱਕ ਟੈਸਟ ਇੰਜੀਨੀਅਰ ਵਜੋਂ ਕੰਮ ਕਰ ਰਹੀ ਹੈ। ਪਰ ਉਸਦੀ ਵੋਟ ਧਨਬਦ ਦੀ ਬਣੀ ਹੈ ਜਿਥੇ ਉਸਦਾ ਪਰਿਵਾਰ ਰਹਿੰਦਾ ਹੈ।