ਕਾਂਗਰਸ ਦੇ ਇਸ ਵਡੀ ਚੋਣ ਰੈਲੀ ਵਿੱਚ ਲੱਖਾਂ ਦੀ ਤਦਾਦ ਵਿੱਚ ਪਹੁੰਚਣ ਲਈ ਲੋਕਾਂ ਚ ਭਾਰੀ ਉਤਸ਼ਾਹ-ਕੈਬਨਿਟ ਮੰਤਰੀ
ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਸਾਰੀਆਂ ਪਾਰਟੀਆਂ ਦੇ ਕੌਮੀ ਆਗੂ ਆਪੋ ਆਪਣੇ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ ਪੱਕੀ ਕਰਨ ਲਈ ਪੰਜਾਬ ਵਿੱਚ ਧੜਾ ਧੜ ਚੋਣ ਪ੍ਰਚਾਰ ਵਿੱਚ ਰੁਜ ਗਏ ਹਨ ਦੇਸ ਦੀਆਂ ਮੁੱਖ ਰਾਜਨੀਤਕ ਪਾਰਟੀਆਂ ਬੀ ਜੇ ਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀਆਂ ਦੇ ਮੁਖੀ ਸ੍ਰੀ ਨਰਿੰਦਰ ਮੋਦੀ, ਸ੍ਰੀ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਦਿਖਾਈ ਦੇ ਰਹੇ ਹਨ ਇਸ ਪਹਿਲਾਂ ਨਰਿੰਦਰ ਮੋਦੀ ਦੋ ਮੁੱਖ ਰੈਲੀਆਂ ਕਰ ਚੁੱਕੇ ਹਨ,ਰਾਹੁਲ ਗਾਂਧੀ ਹੁਸ਼ਿਆਰਪੁਰ ਤੋਂ ਬਾਅਦ ਫਰੀਦਕੋਟ ਦੇ ਬਰਗਾੜੀ ਚ ਰੈਲੀ ਕਰ ਰਹੇ ਹਨ ਅਤੇ ਕੇਜਰੀਵਾਲ ਆਪਣੇ ਉਮੀਟਵਾਰਾਂ ਦੇ ਹੱਕ ਵਿੱਚ ਰੋਡ ਸੋਅ ਕਰ ਰਹੇ ਹਨ ਜਿਹੜੇ ਕੇ ਹੁਣ 16 ਮਈ ਨੂੰ ਫਰੀਦਕੋਟ ਦੇ ਵੱਡੇ ਰੋਡ ਸੋਅ ਵਿਚ ਸ਼ਮੂਲੀਅਤ ਕਰਨਗੇ।ਫਰੀਦਕੋਟ ਦੇ ਕਸਬਾ ਬਰਗਾੜੀ ਵਿਚ 15 ਮਈ ਨੂੰ ਹੋਣ ਜਾ ਰਹੀ ਕਾਂਗਰਸ ਦੀ ਚੋਣ ਰੈਲੀ ਲਈ ਤਿਆਰੀਆਂ ਪੂਰੀਆਂ ਜੋਰਾ ਨਾਲ ਚੱਲ ਰਹੀਆਂ ਹਨ ਰੈਲੀ ਦੀਆਂ ਤਿਆਰੀਆਂ ਲਈ ਪੰਜਾਬ ਦੇ ਮੰਤਰੀ ਅਤੇ ਸੁਰੱਖਿਆ ਪੱਖੋਂ ਪੰਜਾਬ ਪੁਲਿਸ ਦੇ ਆਹਲਾ ਅਧਿਕਾਰੀ ਬਰਗਾੜੀ ਵਿੱਚ ਡੇਰੇ ਲਾਈ ਬੈਠੇ ਹਨ।
ਵਿਓ- ਰੈਲੀ ਦੀਆਂ ਤਿਆਰੀਆਂ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਉਚੇਚੇ ਤੌਰ ਤੇ ਸਪਾਟ ਤੇ ਮਜੂਦ ਹਨ ਉਨ੍ਹਾਂ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਗਾੜੀ ਵਿੱਚ ਹੋ ਰਹੀ ਇਸ ਵਡੀ ਚੋਣ ਰੈਲੀ ਵਿੱਚ ਸ੍ਰੀ ਰਾਹੁਲ ਗਾਂਧੀ ਤੋਂ ਇਲਾਵਾ ਹਾਈਕਮਾਂਡ ਦੇ ਕਈ ਹੋਰ ਵੀ ਉੱਚ ਲੀਡਰਾਂ ਦੀ ਪਹੁੰਚਣ ਦੀ ਆਸ ਹੈ ਇਸ ਮੌਕੇ ਪੰਜਾਬ ਤੋਂ ਪਾਰਟੀ ਦੇ ਉਮੀਦਵਾਰਾਂ ਅਤੇ ਸਮੁੱਚੀ ਲੀਡਰਸਿੱਪ ਹਾਜਰ ਰਹੇਗੀ ਉਨ੍ਹਾਂ ਹੌਸਲੇ ਨਾਲ ਦੱਸਿਆ ਕਿ ਇਸ ਰੈਲੀ ਵਿੱਚ ਲੱਖਾਂ ਦੀ ਤਾਦਾਦ ਵਿੱਚ ਪਹੁੰਚਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਰੈਲੀ ਉਪਰੰਤ ਵਿਰੋਧੀ ਪਾਰਟੀਆਂ ਠੁਸ ਹੋ ਕੇ ਬੈਠ ਜਾਣਗੀਆਂ ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਵਡੀ ਲੀਡ ਨਾਲ ਆਪਣੀ ਜਿੱਤ ਦਰਜ ਕਰਨਗੀਆਂ।