ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 15 ਮਈ- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਫਰੀਦਕੋਟ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿੱਚ ਵਰਕਰਾਂ ਵੱਲੋਂ ਘਰ- ਘਰ ਜਾ ਕੇ ਵੋਟਾਂ ਮੰਗੀਆਂ ਗਈਆਂ।
ਇਸ ਮੌਕੇ ਤੇ ਜਰਨਲ ਸਕੱਤਰ ਜਗਜੀਤ ਸਿੰਘ ਰਾਜੂ ਗਿੱਲ ਨੇ ਦੱਸਿਆ ਵਾਰਡ ਨੰਬਰ 12 ਵਿੱਚ ਘਰ - ਘਰ ਜਾ ਕੇ ਵੋਟਾਂ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕੈਪਟਨ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਜਿਵੇਂ ਘਰ ਘਰ ਨੌਕਰੀ , 2500 ਰੁਪਏ ਬੇਰੁਜ਼ਗਾਰੀ ਭੱਤਾ,ਆਟਾ ਦਾਲ ਦੇ ਨਾਲ ਖੰਡ ਘਿਉ ਦੇਣ ਦਾ ਵਾਅਦਾ ਕੀਤਾ ਸੀ ਜੋ ਕਰੀਬ ਢਾਈ ਸਾਲ ਦਾ ਸਮਾਂ ਹੋ ਗਿਆ ਉਹ ਵਾਅਦੇ ਪੂਰੇ ਨਹੀ ਕੀਤੇ। ਉਨ੍ਹਾਂ ਕਿਹਾ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਅਕਾਲੀ ਭਾਜਪਾ 13 ਦੀਆਂ 13 ਸੀਟਾਂ ਤੇ ਵੱਡੀ ਜਿੱਤ ਹਾਸਿਲ ਕਰੇਗੀ। ਇਸ ਮੌਕੇ ਤੇ ਇਕਬਾਲ ਸਿੰਘ ਨੇ ਕਿਹਾ ਲੋਕ ਕਾਂਗਰਸ ਸਰਕਾਰ ਤੋ ਬਹੁਤ ਦੁੱਖੀ ਹਨ ਤੇ ਲੋਕਾਂ ਤੋ ਮਿਲ ਰਹੇ ਹੁੰਗਾਰੇ ਤੋ ਸਾਬਿਤ ਹੋ ਗਿਆ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਵੇਗੀ। ਇਸ ਮੌਕੇ ਮੰਪੀ ਸਿੰਘ ਸੇਖੋਂ, ਹਰਨੇਕ ਸਿੰਘ ਬਰਾੜ, ਤੇਜੀ , ਦੇਬੀ ਅਤੇ ਵਾਰਡ ਨੰਬਰ 12 ਦੇ ਵਰਕਰ ਮੋਜੂਦ ਸਨ।