ਨਵੀਂ ਦਿੱਲੀ, 26 ਮਈ 2019 - 2019 ਦੀਆਂ ਲੋਕ ਸਭਾ ਚੋਣਾਂ 'ਚ ਬੀਜੇਪੀ ਦੀ ਸਰਕਾਰ ਨੇ ਦੂਜੀ ਵਾਰ ਫਿਰ ਇਤਿਹਾਸ ਰਚਦਿਆ ਪੂਰੇ ਬਹੁਮੱਤ ਨਾਲ ਸੱਤਾ 'ਚ ਵਾਪਸੀ ਕੀਤੀ ਅਤੇ ਹੁਣ ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ 30 ਮਈ ਨੂੰ ਦੂਜੀ ਵਾਰ ਸਹੁੰ ਚੁੱਕਣਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਰ ਪੂਰੇ ਭਾਰਤ 'ਚ ਕੁੱਲ 67.11 ਫੀਸਦ ਵੋਟਾਂ ਪਈਆਂ ਜਦੋਂ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 65.95 ਫੀਸਦ ਵੋਟਾਂ ਪਈਆਂ ਸਨ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਉਹ ਪੰਜ ਸੂਬੇ ਜਿਨ੍ਹਾਂ 'ਚ ਬਾਕੀ ਸੂਬਿਆਂ ਨਾਲੋਂ ਜ਼ਿਆਦਾ ਵੋਟ ਪਈ। ਸਭ ਤੋਂ ਜ਼ਿਆਦਾ ਲਕਸ਼ਦੀਪ 'ਚ 85.38 ਫੀਸਦ ਵੋਟਾਂ ਪਈਆਂ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਨਾਗਾਲੈਂਡ ਦਾ ਨਾਂਅ ਆਉਂਦਾ ਹੈ ਜਿੱਥੇ 83.43 ਫੀਸਦ ਵੋਟਾਂ ਪਈਆਂ। ਇਸੇ ਹੀ ਤਰ੍ਹਾਂ ਮਨੀਪੁਰ 'ਚ 83.40 ਫੀਸਦ ਵੋਟਾਂ ਪਈ। ਜਦੋਂ ਕਿ ਅਸਮ ਅਤੇ ਸਿੱਕਮ 'ਚ ਕ੍ਰਮਵਾਰ 81.79 ਅਤੇ 81.37 ਫੀਸਦ ਵੋਟਾਂ ਪਈਆਂ। ਇਨ੍ਹਾਂ ਸੂਬਿਆਂ 'ਚ ਹੋਰ ਸੂਬਿਆਂ ਨਾਲੋਂ ਸਭ ਤੋਂ ਜ਼ਿਆਦਾ ਵੋਟਾਂ ਪਈਆਂ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰੰਕ 'ਤੇ ਕਲਿੱਕ ਕਰੋ....
https://twitter.com/ECISVEEP/status/1132677586822131713