← ਪਿਛੇ ਪਰਤੋ
ਚੰਡੀਗੜ੍ਹ, 10 ਜੂਨ 2019 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਹੋਰ ਸਲਾਹਕਾਰੀ ਗਰੁੱਪ ਗਠਿਤ ਕਰਨ ਦਾ ਹੁਕਮ ਜਾਰੀ ਕੀਤਾ ਹੈ ਜਿਸ ਦੇ ਨਾਲ ਇਨ•ਾਂ ਗਰੁੱਪਾਂ ਦੀ ਗਿਣਤੀ ਨੌਂ ਹੋ ਗਈ ਹੈ। ਇਹ ਗਰੁੱਪ ਮਹੱਤਵਪੂਰਨ ਸਰਕਾਰੀ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਅਤੇ ਇਨ•ਾਂ ਦਾ ਅਨੁਮਾਨ ਲਾਉਣ ਲਈ ਗਠਿਤ ਕੀਤੇ ਗਏ ਹਨ। ਮੈਡੀਕਲ ਸਿੱਖਿਆ 'ਚ ਸੁਧਾਰ ਲਈ ਬਣਾਏ ਗਏ ਇਸ ਨਵੇਂ ਗਰੁੱਪ ਦਾ ਮੁਖੀ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਬਣਾਇਆ ਗਿਆ ਹੈ ਜਿਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਹੋਰ ਮੈਂਬਰ ਹੋਣਗੇ। ਬਹੁਤ ਸਾਰੇ ਵਿਧਾਇਕ ਅਤੇ ਅਫ਼ਸਰ ਵੀ ਇਸ ਗਰੁੱਪ ਦਾ ਹਿੱਸਾ ਹੋਣਗੇ। ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਗਰੁੱਪ ਦਾ ਗਠਨ ਵੀ ਹੋਰ ਸਲਾਹਕਾਰੀ ਗਰੁੱਪਾਂ ਦੇ ਨਾਲ ਕੀਤਾ ਗਿਆ ਸੀ ਪਰ ਇਹ ਉਨ•ਾਂ ਵਿੱਚੋਂ ਬੇਧਿਆਨੀ ਨਾਲ ਰਹਿ ਗਿਆ ਸੀ। ਮੁੱਖ ਮੰਤਰੀ ਵੱਲੋਂ ਗਠਿਤ ਕੀਤੇ ਗਏ ਇਨ•ਾਂ ਗਰੁੱਪਾਂ ਦਾ ਉਦੇਸ਼ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚਲੇ ਪਾੜੇ ਨੂੰ ਪੂਰਨਾ ਹੈ। ਵੱਖ-ਵੱਖ ਪ੍ਰੋਗਰਾਮਾਂ ਅਤੇ ਸਕੀਮਾਂ ਦਾ ਅਨੁਮਾਨ ਲਾਉਣ ਤੋਂ ਇਲਾਵਾ ਇਹ ਗਰੁੱਪ ਲੋਕਾਂ ਦੀ ਵੀਡਬੈਕ ਦੇ ਆਧਾਰ 'ਤੇ ਸੋਧਾਂ ਲਈ ਸੁਝਾਅ ਦੇਣਗੇ। ਇਨ•ਾਂ ਸਕੀਮਾਂ ਵਿੱਚ ਸੋਧਾਂ ਜੁਲਾਈ ਦੇ ਅੱਧ ਵਿੱਚ ਨੋਟੀਫਾਈ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਦਾ ਉਦੇਸ਼ ਸਕੀਮਾਂ ਦਾ ਲਾਭ ਜਲਦੀ ਤੋਂ ਜਲਦੀ ਲਾਭਪਾਤਰੀਆਂ ਤੱਕ ਪਹੁੰਚਾਉਣਾ ਅਤੇ ਲੋਕਾਂ ਦੇ ਜੀਵਨ ਵਿੱਚ ਪ੍ਰਭਾਵਸ਼ਾਲੀ ਬਦਲਾਅ ਲਿਆਉਣਾ ਹੈ।
Total Responses : 936