ਰਾਜ ਕੁਮਾਰ ਸਾਮਾ ਡੀ ਅੈੱਸ ਪੀ ਵਿਜੀਲੈਂਸ ਬਿਉਰੋ
ਜੇਈ ਮਲੋਟ ਜੱਸਾ ਸਿੰਘ ਨੂੰ 5000 ਰਿਸ਼ਵਤ ਲੈਦੇ ਰੰਗੇ ਹੱਥੀ ਕਾਬੂ ਕੀਤਾ ਗਿਆ
ਜਗਦੀਸ਼ ਥਿੰਦ
ਸ੍ਰੀ ਮੁਕਤਸਰ ਸਾਹਿਬ 19 ਜੂਨ ਵਿਜੀਲੈਂਸ ਬਿਊਰੋ ਨੇ ਅੱਜ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ । ਮੁਕੱਦਮਾ ਨੰਬਰ 13 ਮਿਤੀ 19-6-19 ਅ/ਧ 7 ਪੀ ਸੀ ਐਕਟ ਥਾਣਾ ਵਿਜ਼ੀਲੈਂਸ ਬਿਓਰੋ ਫਿਰੋਜ਼ਪੁਰ ਅਨੁਸਾਰ ਇਹ ਜੇ ਈ ਟਰਾਂਸਫਾਰਮਰ ਬਦਲਣ ਲਈ ਰਿਸ਼ਵਤ ਮੰਗ ਰਿਹਾ ਸੀ । ਵਿਜ਼ੀਲੈਂਸ ਬਿਉਰੋ ਸ਼੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਡੀ ਐਸ ਪੀ ਰਾਜ ਕੂਮਾਰ ਸਾਮਾ ਦੀ ਅਗਵਾਈ ਵਿੱਚ ਇੰਸਪੈਕਟਰ ਸਤਪ੍ਰੇਮ ਸਿੰਘ ਸਮੇਤ ਵਿਜ਼ੀਲੈਂਸ ਟੀਮ ਨੇ ਜੇ ਈ ਬਿਜਲੀ ਬੋਰਡ ਮਲੋਟ ਜੱਸਾ ਸਿੰਘ ਨੂੰ 5000 ਰਿਸ਼ਵਤ ਲੈਦੇ ਰੰਗੇ ਹੱਥੀ ਕਾਬੂ ਕੀਤਾ ।
ਜੇ ਈ ਸ਼ਿਕਾਇਤ ਕਰਤਾ ਰਣਜੀਤ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਕਬਰਵਾਲਾ ਤਹਿਸੀਲ ਮਲੋਟ ਜਿਲਾ ਸ਼੍ਰੀ ਮੁਕਤਸਰ ਸਾਹਿਬ ਪਾਸੋਂ ਸੜਿਆ ਟ੍ਰਾਸਫਾਰਮਰ ਬਦਲਣ ਬਦਲੇ 5000 ਰਿਸ਼ਵਤ ਮੰਗਦਾ ਸੀ । ਮੁਦੱਈ ਵੱਲੋਂ ਰਿਸ਼ਵਤ ਦੀ ਰਕਮ ਕਥਿਤ ਦੋਸ਼ੀ ਨੂੰ ਦੇਣ 'ਤੇ ਵਿਜ਼ੀਲੈਂਸ ਨੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਇਸ ਮੌਕੇ ਸਰਕਾਰੀ ਗਵਾਹ ਮੌਜੂਦ ਸਨ ।