23 ਜੂਨ, 2019 - ਯੂਨਾਈਟਿਡ ਅਕਾਲੀ ਦਲ ਦੇ ਆਗੂਆ ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ, ਜਤਿੰਦਰ ਸਿੰਘ ਈਸੜੂ, ਸਤਨਾਮ ਸਿੰਘ ਮਨਾਵਾ, ਵੱਸਣ ਸਿੰਘ ਜਫਰਵਾਲ, ਬਹਾਦਰ ਸਿੰਘ ਰਾਹੋ, ਕੁਲਵਿੰਦਰ ਸਿੰਘ ਡੱਗੋਰੋਮਾਣਾ ਅਤੇ ਬਲਵੰਤ ਸਿੰਘ ਗੋਪਾਲਾ ਨੇ ਇੱਕ ਸਾਝੇ ਬਿਆਨ 'ਚ ਆਖਿਆ ਕਿ 2015 ਤੋ ਲੈ ਕੇ ਜਦੋ ਤੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਸ ਸਮੇ ਤੋ ਖਾਲਸਾ ਪੰਥ ਦੋਸ਼ੀਆ ਵਿਰੁੱਧ ਕਾਰਵਾਈ ਦੀ ਮੰਗ ਕਰਦਾ ਆ ਰਿਹਾ ਪ੍ਰੰਤੂ ਉਸ ਸਮੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਬਿਜਾਏ ਇਨਾ ਨੂੰ ਸਰਕਾਰੀ ਜਿਪਸੀਆ, ਸਕਿਉਰਟੀਆ, ਅਸਲਾ ਲਾਇਸੰਸ ਦਿੱਤੇ ਅਤੇ ਬੇਅਦਬੀ ਦੇ ਦੋਸ਼ੀਆ ਦੀ ਮੰਗ ਕਰਨ ਵਾਲੇ ਪੰਥਕ ਆਗੂ ਝੂਠੇ ਕੇਸਾ 'ਚ ਜੇਲ੍ਹਾਂ 'ਚ ਬੰਦ ਕੀਤੇ। ਵਰਤਮਾਨ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਢਾਈ ਸਾਲ ਬੀਤਣ ਤੇ ਇਨਸਾਫ਼ ਨਹੀ ਦੇ ਸਕੇ ਅਤੇ ਸਿਆਸੀ ਗਿਣਤੀਆ ਮਿਣਤੀਆ 'ਚ ਉਲਝ ਕੇ ਰਹਿ ਗਏ।
ਕੈਪਟਨ ਸਰਕਾਰ ਨਾ ਤਾ ਬੇਅਦਬੀ ਕੇਸ ਵਿਚ ਰਾਮ ਰਹੀਮ ਨੂੰ ਗ੍ਰਿਫਤਾਰ ਕਰ ਸਕੀ ਅਤੇ ਨਾ ਹੀ ਬੇਅਦਬੀ ਦੀਆ ਘਟਨਾਵਾ ਦੇ ਦੋਸ਼ੀ ਮਹਿੰਦਰ ਪਾਲ ਬਿੱਟੂ ਵਰਗਿਆ ਨੂੰ ਸ਼ਜਾਵਾ ਦਿਵਾ ਸਕੀ। ਇਹਨਾਂ ਹਲਾਤਾਂ ਨੂੰ ਦੇਖਦਿਆ ਹੋਇਆ ਸਿੱਖ ਨੌਜਵਾਨ ਭਾਈ ਗੁਰਸੇਵਕ ਸਿੰਘ ਖਾਲਸਾ ਅਤੇ ਮਹਿੰਦਰ ਸਿੰਘ ਨੇ ਖਾਲਸਾਈ ਪਰਪੰਰਾਵਾ ਮੁਤਾਬਿਕ ਬਿੱਟੂ ਨੂੰ ਸ਼ਜਾ ਦਿੱਤੀ। ਉਹਨਾਂ ਆਖਿਆ ਕੀ ਇਹ ਦੋਵੇਂ ਨੌਜਵਾਨ ਅੱਜ ਸਿੱਖਾਂ ਦੇ ਜਰਨੈਲ ਹਨ। ਜੇਕਰ ਪੁਲਿਸ ਵੱਲੋ ਇਹਨਾ ਜਰਨੈਲਾ ਨਾਲ ਕੋਈ ਧੱਕਾ ਕਰਨ ਦੀ ਕੋਸ਼ਿਸ ਕੀਤਾ ਤਾ ਖਾਲਸਾ ਪੰਥ ਬਰਦਾਸਤ ਨਹੀ ਕਰੇਗਾ। ਉਹਨਾ ਆਖਿਆ ਕਿ ਪਿਛਲੇ ਸਮਿਆਂ ਵਿੱਚ ਪੁਲਿਸ ਵੱਲੋਂ ਸਿੱਖ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰ ਦਿੱਤਾ ਜਾਦਾ ਸੀ ਅਤੇ ਉਹਨਾਂ ਦੀਆ ਲਾਸ਼ਾ ਵੀ ਪਰਿਵਾਰ ਨੂੰ ਨਹੀ ਦਿੱਤੀਆ ਜਾਦੀਆ ਸਨ। ਹੁਣ ਬਿੱਟੂ ਪ੍ਰੇਮੀ ਦੀ ਲਾਸ਼ ਨੂੰ ਵੀ ਪੁਲਿਸ ਆਪਣੇ ਕਬਜੇ ਵਿਚ ਲੈ ਕੇ ਉਸ ਦਾ ਸੰਸਕਾਰ ਕਰੇ। ਬਿੱਟੂ ਦੀ ਲਾਸ਼ ਉਸ ਦੇ ਪਰਿਵਾਰ ਨੂੰ ਦੇ ਕੇ ਪੰਜਾਬ ਪੁਲਿਸ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ। ਜੇ ਕਿਸੇ ਨੇ ਪੰਜਾਬ ਦੇ ਹਲਾਤ ਖਰਾਬ ਕਰਨ ਦੀ ਕੋਸਿਸ ਕੀਤੀ ਤਾਂ ਖਾਲਸਾ ਪੰਥ ਬਰਦਾਸ਼ਤ ਨਹੀ ਕਰੇਗਾ।
ਯੂਨਾਈਟਿਡ ਅਕਾਲੀ ਦਲ ਦੇ ਆਗੂਆ ਨੇ ਆਖਿਆ ਕੀ ਕੱਲ ਨੂੰ ਭਾਈ ਮੋਹਕਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਸਾਰੀ ਜਥੇਬੰਦੀ ਨਾਲ ਦੋਨਾਂ ਨੌਜਵਾਨ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰਾ ਦਾ ਸਨਮਾਨ ਕਰਨਗੇ ਅਤੇ ਪਰਿਵਾਰਾ ਦੀ ਸੰਭਵ ਆਰਥਿਕ ਮਦਦ ਵੀ ਕੀਤੀ ਜਾਵੇਗੀ। ਉਹਨਾ ਦੇਸ਼ ਵਿਦੇਸ਼ ਦੀਆ ਪੰਥਕ ਜਥੇਬੰਦੀਆ ਨੂੰ ਵੀ ਉਕਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਹਨਾਂ ਆਖਿਆ ਕੀ ਇਹਨਾਂ ਨੌਜਵਾਨ ਦੇ ਕਾਨੂੰਨੀ ਕੇਸ ਵੀ ਜਥੇਬੰਦੀ ਵੱਲੋਂ ਲੜਿਆ ਜਾਵੇਗਾ।