ਅੰਮ੍ਰਿਤਸਰ, 14 ਜੁਲਾਈ 2019 (ਮਨਪ੍ਰੀਤ ਸਿੰਘ ਜੱਸੀ)- ਕਰਤਾਰਪੁਰ ਕੋਰੀਡੋਰ ਨਾਲ ਸਬੰਧਿਤ ਅੱਜ ਭਾਰਤ ਪਾਕਿ ਦੀ ਮੀਟਿੰਗ ਵਾਹਗਾ ਵਿਖੇ ਸ਼ੁਰੂ ਹੋ ਗਈ ਹੈ। ਜਿਸ ਵਿਚ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵੀ ਸ਼ਾਮਿਲ ਹੋਏ। ਕਰਤਾਰਪੁਰ ਕੋਰੀਡੋਰ ਨਾਲ ਸਬੰਧਿਤ ਤਕਨੀਕੀ ਮੁੱਦਿਆਂ ਦੀ ਰੂਪ ਰੇਖਾ ਬਾਰੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਬੈਠਕ 'ਚ ਸ਼ਾਮਲ ਭਾਰਤੀ ਅਧਿਕਾਰੀਆਂ 'ਚ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨ ਗੌਰਵ ਆਹਲੂਵਾਲੀਆ, ਐਸ.ਸੀ.ਐਲ. ਦਾਸ, ਦੀਪਕ ਮਿੱਤਲ, ਰਾਜੀਵ ਸਿੰਘ ਠਾਕੁਰ, ਅਵੀ ਪ੍ਰਕਾਸ਼, ਹੁਸੈਨ ਲਾਲ, ਮਨੀਸ਼ ਰਸਤੋਗੀ, ਪਰਾਗ ਜੈਨ ਆਦਿ ਦਾ ਸਵਾਗਤ ਕਰਨ ਉਪਰੰਤ ਸਭ ਤੋਂ ਪਹਿਲਾਂ ਲਾਂਘੇ ਦੀ ਉਸਾਰੀ ਬਾਰੇ ਤਿਆਰ ਕੀਤੀ ਤਾਜ਼ਾ ਵੀਡੀਓ ਰਾਹੀਂ ਜਾਣਕਾਰੀ ਉਨ•ਾਂ ਨਾਲ ਸਾਂਝੀ ਕੀਤੀ।