ਫਾਈਲ ਫੋਟੋ
ਚੰਡੀਗੜ੍ਹ, 16 ਜੁਲਾਈ 2019 - ਪੰਜਾਬ ਤੇ ਚੰਡੀਗੜ੍ਹ 'ਚ ਪਿਛਲੇ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਘੱਗਰ ਦਰਿਆ ਦੇ ਪਾਣੀ ਨੇ 16 ਫੁੱਟ ਦੀ ਲਾਲ ਲਕੀਰ ਨੂੰ ਛੂਹ ਲਿਆ ਹੈ ਜਿਸ ਕਾਰਨ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ 'ਚ ਹੜ੍ਹ ਆਉਣ ਦਾ ਖਤਰਾ ਹੈ।
'ਟ੍ਰਿਬਿਊਨ' ਦੀ ਖ਼ਬਰ ਅਨੁਸਾਰ ਫਲੱਡ ਕੰਟ੍ਰੋਲ ਰੂਮ ਦੇ ਮੁਤਾਬਕ ਸਰਹਾਲਾ ਹੈੱਡ ਘੱਗਰ ਦੇ ਨੇੜੇ ਪਾਣੀ ਦੀ ਉਚਾਈ 16 ਫੁੱਟ ਨਾਪੀ ਗਈ ਹੈ। ਜਦਕਿ ਕਈ ਜਗ੍ਹਾ ਤੇ ਪਾਣੀ ਦਾ ਲੈਵਲ 12 ਫੁੱਟ ਤੱਕ ਮਾਪਿਆ ਗਿਆ ਹੈ। ਸਰਹਾਲਾ ਪਿੰਡ 'ਚ ਪਾਣੀ ਆਉਣ ਨਾਲ ਉਥੋਂ ਦੇ ਕਿਸਾਨ ਜਸਵਿੰਦਰ ਸਿੰਘ ਦੇ ਖੇਤ ਤਬਾਹ ਹੋ ਗਏ ਹਨ। ਕਿਸਾਨ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਪਾਣੀ ਨੂੰ ਬੰਨ੍ਹ ਮਾਰਨ ਦਾ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ।
ਏਡੀਸੀ ਸ਼ੌਕਤ ਅਹਿਮਦ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਆਉਣ ਜਿਹੀ ਸਥਿਤੀ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।