← ਪਿਛੇ ਪਰਤੋ
ਫਾਜ਼ਿਲਕਾ, 16 ਜੁਲਾਈ 2019 (ਇੰਦਰਜੀਤ ਸਿੰਘ) - ਅੱਜ ਬੀ.ਐੱਸ.ਐੱਫ. ਦੀ 181 ਬਟਾਲੀਅਨ ਨੇ ਫਾਜ਼ਿਲਕਾ ਦੀ ਸਾਦਕੀ ਚੌਕੀ ਦੇ ਨਜ਼ਦੀਕ ਤੋਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਗਿਰਫਤਾਰ ਹੈ। ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਸਬ ਇੰਸਪੈਕਟਰ ਕਿਸ਼ੋਰ ਚੰਦ ਨੇ ਦੱਸਿਆ ਕਿ ਬੀ.ਐੱਸ.ਐੱਫ ਦੀ 181 ਬਟਾਲੀਅਨ ਦੇ ਕਮਾਂਡੇਂਟ ਗੁਰਪ੍ਰੀਤ ਸਿੰਘ ਵਲੋਂ ਇਸ ਨੂੰ ਭਾਰਤੀ ਸੀਮਾ ਵਿੱਚ ਦਾਖਲ ਹੁੰਦਿਆਂ ਫੜ੍ਹਿਆ ਗਿਆ ਸੀ ਜਿਸ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਕੀਤਾ ਗਿਆ ਹੈ। ਉਕਤ ਵਿਅਕਤੀ ਕੋਲੋਂ ਇਕ ਹਜ਼ਾਰ 40 ਰੂਪਏ ਪਾਕਿਸਤਾਨੀ ਕਰੰਸੀ ਇੱਕ ਬੱਸ ਦੀ ਟਿਕਟ, ਸ਼ਿਨਾਖਤੀ ਕਾਰਡ ਅਤੇ ਤਾਲੇ ਦੀਆਂ 4 ਕੁੰਜੀਆਂ ਬਰਾਮਦ ਹੋਈਆ ਹਨ। ਪੁੱਛਗਿਛ ਦੌਰਾਨ ਇਹ ਵਿਅਕਤੀ ਰਿਟਰੀਟ ਸੇਰਾਮਨੀ ਦੇਖਣ ਆਉਣ ਦੀ ਗੱਲ ਕਹਿ ਰਿਹਾ ਹੈ। ਉਕਤ ਵਿਅਕਤੀ ਕੋਲੋਂ ਸ਼ਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਭਾਰਤ ਵਿੱਚ ਦਾਖ਼ਲ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਫੜ੍ਹੇ ਗਏ ਗਏ ਪਾਕਿਸਤਾਨੀ ਨਾਗਰਿਕ ਦਾ ਨਾਮ ਸਾਜਿਦ ਅਲੀ ਪੁੱਤਰ ਸ਼ਾਹਿਦ ਅਲੀ ਨਿਵਾਸੀ ਕੱਚੀ ਆਬਾਦੀ ਵਾਇਆ ਨਾਜਾਦ ਰੇਲਵੇ ਫਾਟਕ ਗਲੀ ਨੰਬਰ 10 ਮੁਮਤਾਜ ਬਾਦ ਪਾਕਿਸਤਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਸ ਉੱਤੇ ਅਧੀਨ ਧਾਰਾ 3/34 ਆਈ ਪੀ ਐਕਟ 14 ਫੋਰਨਰ ਐਕਟ ਦੇ ਤਹਿਤ ਫਾਜ਼ਿਲਕਾ ਸਦਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
Total Responses : 940