← ਪਿਛੇ ਪਰਤੋ
ਲੁਧਿਆਣਾ, 18 ਜੁਲਾਈ - ਲੁਧਿਆਣਾ ਢਾਬਾ ਰੋਡ 'ਤੇ ਬੇਕਾਬੂ ਹੋਏ ਕੰਟੇਨਰ ਨੇ ਆਟੋ ਰਿਕਸ਼ਾ, ਬੋਲੈਰੋ ਗੱਡੀ ਅਤੇ ਉਥੇ ਜਾ ਰਹੇ ਰਾਹਗੀਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਬੇਕਾਬੂ ਹੋਇਆ ਕੰਟੇਨਰ ਰਾਹ ਜਾਂਦਿਆਂ ਰਾਹਗੀਰਾਂ 'ਤੇ ਪਲਟ ਗਿਆ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਕਾਰਨ ਕਾਫੀ ਸਮੇਂ ਤੱਕ ਟ੍ਰੈਫਿਕ ਵੀ ਪ੍ਰਭਾਵਿਤ ਰਹੀ। ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Total Responses : 936