← ਪਿਛੇ ਪਰਤੋ
ਫਿਰੋਜ਼ਪੁਰ, 18 ਜੁਲਾਈ - ਫ਼ਿਰੋਜ਼ਪੁਰ-ਫ਼ਰੀਦਕਟ ਰੋਡ ਤੇ ਨੂਰਪੁਰ ਸੇਠਾਂ ਅਤੇ ਰੁਕਨੇ ਰੁਕਨੇ ਵਾਲਾ ਪਿੰਡ ਦੇ ਵਿਚਾਲੇ ਪੈਂਦੇ ਕਿਲ੍ਹੇ ਵਾਲੇ ਮੋੜ 'ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਡਾਕਟਰ ਲੜਕੀ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਤੇ ਕਾਰ ਚਾਲਕ ਡਾਕਟਰ ਚੇਸਤਾਂ ਖੇੜਾ (25 ਸਾਲ) ਦੀ ਮੌਕੇ 'ਤੇ ਮੌਤ ਹੋ ਗਈ ਜੋ ਕਿ ਫ਼ਿਰੋਜ਼ਪੁਰ ਤੋਂ ਫ਼ਰੀਦਕੋਟ ਮੈਡੀਕਲ ਕਾਲਜ ਲਈ ਰੋਜ਼ਾਨਾ ਦੀ ਤਰ੍ਹਾਂ ਜਾ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਜਦੋਂ ਡਾਕਟਰ ਕਿਲ੍ਹੇ ਵਾਲਾ ਮੋੜ ਤੇ ਪਹੁੰਚੀ ਤਾਂ ਉਸ ਦੀ ਗੱਡੀ ਆਰਮੀ ਦੇ ਟਰੱਕ ਨਾਲ ਜਾ ਟਕਰਾਈ ਗੱਡੀ ਦੇ ਏਅਰਬੈਗ ਖੁੱਲ੍ਹਣ ਦੇ ਬਾਵਜੂਦ ਵੀ ਡਾਕਟਰ ਚੇਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
Total Responses : 936