← ਪਿਛੇ ਪਰਤੋ
ਲੁਧਿਆਣਾ, 18 ਜੁਲਾਈ 2019 - ਸੰਦੀਪ ਗੋਇਲ ਨੇ ਅੱਜ ਐੱਸਐੱਸਪੀ (ਦਿਹਾਤੀ) ਲੁਧਿਆਣਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਫਿਰੋਜ਼ਪੁਰ 'ਚ ਵੀ ਐੱਸਐੱਸਪੀ ਵਜੋਂ ਤਾਇਨਾਤ ਸਨ। ਹਾਲ ਵਿੱਚ ਹੀ ਉਹ ਪੰਜਾਬ 'ਚ ਵਧ ਰਹੇ ਨਸ਼ਿਆਂ ਦੇ ਮੁੱਦੇ 'ਤੇ ਬੇਬਾਕ ਬੋਲਣ ਅਤੇ ਨਸ਼ਿਆਂ ਖਤਮ ਕਰਨ ਦੀ ਆਪਣੀ ਵਿਲੱਖਣ ਵਿਚਾਰਧਾਰਾ ਕਾਰਨ ਸੁਰਖੀਆਂ 'ਚ ਆਏ ਸਨ ਅਤੇ ਉਨ੍ਹਾਂ ਵੱਲੋਂ ਨਸ਼ਿਆਂ ਦੇ ਉੱਤੇ ਦਿੱਤੀ ਸਪੀਚ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸਨੂੰ ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਪਸੰਦ ਕੀਤਾ ਸੀ।
Total Responses : 936