← ਪਿਛੇ ਪਰਤੋ
ਬਿਹਾਰ, 19 ਜੁਲਾਈ 2019 - ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਅਤੇ ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ। ਇਸ ਤੋਂ ਬਿਨਾਂ ਮ੍ਰਿਤਕਾਂ 'ਚ 3 ਬੱਚੇ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸਾ ਉਸ ਸਮੇਂ ਜਦੋਂ ਬੱਚੇ ਮੈਦਾਨ 'ਚ ਖੇਡ ਰਹੇ ਸਨ ਤਾਂ ਮੌਸਮ ਅਚਾਨਕ ਹੀ ਕਰਵਟ ਲੈ ਗਿਆ ਅਤੇ ਤੇਜ਼ ਮੀਂਹ ਪੈਣ ਲੱਗਿਆ ਜਿਸ ਕਾਰਨ ਸਾਰੇ ਹੀ ਜਾਣੇ ਇੱਕ ਦਰੱਖਤ ਹੇਠ ਜਾ ਕੇ ਖੜ੍ਹ ਗਏ ਇਸੇ ਦੌਰਾਨ ਹੀ ਅਸਮਾਨੀ ਬਿਜਲੀ ਡਿੱਗੀ ਜਿਸ 'ਚ 3 ਬੱਚਿਆਂ ਸਣੇ 9 ਜਾਣਿਆ ਦੀ ਮੌਤ ਹੋ ਗਈ ਜਦੋਂ ਕਿ 13 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
Total Responses : 936