← ਪਿਛੇ ਪਰਤੋ
ਤ੍ਰਿਪੁਰਾ, 19 ਜੁਲਾਈ 2019 - ਤ੍ਰਿਪੁਰਾ ਦੀ ਇੱਕ ਔਰਤ ਨੇ ਮਹਿਲਾ ਕਮਿਸ਼ਨ ਕੋਲ ਆਪਣੇ ਪਤੀ ਖਿਲਾਫ਼ ਆਪਣੇ ਬੈੱਡਰੂਮ 'ਚ ਸੀਸੀਟੀਵੀ ਕੈਮਰੇ ਲਾਉਣ ਕਾਰਨ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਬਿਨਾਂ ਔਰਤ ਨੇ ਆਪਣੇ ਪਤੀ 'ਤੇ ਦਹੇਜ ਦੀ ਮੰਗ ਕਰਨ ਦਾ ਵੀ ਇਲਜਾਮ ਲਾਇਆ ਹੈ। ਜਦੋਂ ਕਿ ਇਸ ਦੇ ਉਲਟ ਉਸ ਦੇ ਪਤੀ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਪਤਨੀ ਬਹੁਤ ਸ਼ੱਕੀ ਹੈ ਅਤੇ ਉਸ ਨਾਲ ਬਹੁਤ ਬੁਰਾ ਵਰਤਾਓ ਕਰਦੀ ਹੈ, ਇਸ ਲਈ ਉਸ ਨੇ "ਸਵੈ-ਰੱਖਿਆ" ਲਈ ਕੈਮਰੇ ਲਗਾਏ। ਇਸ ਤੋਂ ਬਿਨਾਂ ਉਸ ਦਾ ਕੈਮਰੇ ਲਾਉਣ ਦਾ ਹੋਰ ਕੋਈ ਵੀ ਮੰਤਵ ਨਹੀਂ ਹੈ।
Total Responses : 936