ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 20 ਜੁਲਾਈ ਗੁਰੂ ਹਰਸਹਾੲੇ ਦੇ ਨਾਮੀ ਆਵਲਾ ਪਰਵਾਰ ਵੱਲੋਂ ਵੈਂਟੀਲੇਟਰ ਅਤੇ ਹੋਰ ਅਧੁਨਿਕ ਤਕਨਾਲੋਜੀ ਯੁਕਤ ਅੈਂਬੂਲੈਸ ਸਮਾਜ ਸੇਵਾ ਲਈ ਪ੍ਰਦਾਨ ਕੀਤੀ ਹੈ ।
ਇਸ ਅੈੰਬੂਲੈਂਸ ਨੂੰ ਪੰਜਾਬ ਕੇਸਰੀ ਗਰੁੱਪ ਜਲੰਧਰ ਦੇ ਚੀਫ ਅਡੀਟਰ ਵਿਜੇ ਚੋਪੜਾ ਝੰਡੀ ਦਿਖਾਕੇ ਰਵਾਨਾ ਕਰਨਗੇ ।
ਲੋਹ ਪੁਰਸ਼ ਵੱਜੋਂ ਜਾਣੇ ਜਾਂਦੇ ਮਰਹਮ ਡਾ. ਹਰਭਜਨ ਸਿੰਘ ਆਵਲਾ ਦੀ ਯਾਦ ਪਰਿਵਾਰ ਵੱਲੋਂ ਐੱਚ ਐੱਸ ਆਵਲਾ ਫਾਊਂਡੇਸ਼ਨ ਸਥਾਪਤ ਕੀਤੀ ਸੀ ।
ਇਸ ਸੰਸਥਾ ਵੱਲੋਂ ਅਰੰਭੇ ਹੋਏ ਸਮਾਜ ਸੇਵੀ ਕਾਰਜਾਂ ਦੀ ਲੜੀ ਵਿੱਚ ਇੱਕ ਹੋਰ ਪਰਉਪਕਾਰੀ ਕਾਰਜ ਕਰਦਿਆਂ ਸਰਹੱਦੀ ਖੇਤਰ ਵਿੱਚ ਐਮਰਜੈਂਸੀ ਸਿਹਤ ਸਹੂਲਤ ਮਾਡਰਨ ਕਿਸਮ ਦੀ ਐਂਬੂਲੈਂਸ ਦਾਨ ਕੀਤੀ ਹੈ।
ਇਸ ਅੈੰਬੂਲੈਂਸ ਨੂੰ ਪੰਜਾਬ ਕੇਸਰੀ ਗਰੁੱਪ ਦੇ ਚੀਫ ਅਡੀਟਰ ਵਿਜੇ ਚੋਪੜਾ ਝੰਡੀ ਦਿਖਾਕੇ ਰਵਾਨਾ ਕਰਨਗੇ । 21 ਜੁਲਾਈ 2019 ਦਿਨ ਅੈਤਵਾਰ ਸ਼ਾਮ 3.30 ਵਜੇ- ਦੁਧਾਧਾਰੀ ਮੰਦਿਰ ਗੁਰੂ ਹਰਸਹਾੲੇ ਜਿਲ੍ਹਾ ਫਿਰੋਜ਼ਪੁਰ ਵਿਖੇ ਇਹ ਸਮਾਗਮ ਰੱਖਿਆ ਗਿਆ ਹੈ ।
ਵਰਣਨਯੋਗ ਹੈ ਕਿ ਇਹ ਐਂਬੂਲੈਂਸ ਜੀਵਨ ਰੱਖਿਅਕ ਦਵਾਈਆਂ , ਆਕਸੀਜਨ ਦੇ ਨਾਲ - ਨਾਲ ਵੈਂਟੀਲੇਟਰ ਯੁਕਤ ਹੈ ਜੋ ਕਿ ਦੁਰਘਟਨਾ ਗ੍ਰਸਤ ਮਰੀਜ਼ਾਂ ਅਤੇ ਹੋਰ ਆਪਾਤਕਾਲੀਨ ਹਾਲਾਤਾਂ ਵਿੱਚ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਦੁਰਾਡੇ ਦੇ ਹਸਪਤਾਲਾਂ ਵਿਚ ਲੈ ਕੇ ਜਾਣ ਲਈ ਬੇਹੱਦ ਸਹਾਈ ਹੋਵੇਗੀ ।
ਇਸ ਸਬੰਧੀ ਡਾਕਟਰ ਹਰਭਜਨ ਸਿੰਘ ਆਵਲਾ ਦੇ ਸਪੁੱਤਰ ਜਸਬੀਰ ਸਿੰਘ ਆਵਲਾ , ਸੁਖਬੀਰ ਸਿੰਘ ਅਤੇ ਰਮਿੰਦਰ ਸਿੰਘ ਆਵਲਾ ਦਾ ਕਹਿਣਾ ਹੈ ਕਿ ਉਹ ਆਪਣੇ ਬਜ਼ੁਰਗਾਂ ਵੱਲੋਂ ਦਰਸਾਏ ਰਸਤੇ ਉਪਰ ਚੱਲਦਿਆਂ ਸਮਾਜ ਸੇਵਾ ਲਈ ਇਹ ਸਭ ਕੁਝ ਕਰ ਕੇ ਖ਼ੁਸ਼ੀ ਮਹਿਸੂਸ ਕਰਦੇ ਹਨ ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਆਵਲਾ ਪਰਿਵਾਰ ਵੱਲੋਂ ਜਗਤ ਸਿੰਘ ਆਂਵਲਾ ਰੈਸਲਿੰਗ ਅਤੇ ਜਗਤ ਸਿੰਘ ਆਵਲਾ ਗਤਕਾ ਅਕੈਡਮੀ ਚਲਾਉਣ ਦੇ ਨਾਲ - ਨਾਲ ਗਊਸ਼ਾਲਾ ਲਈ ਵੀ ਦਿਲ ਖੋਲ੍ਹ ਕੇ ਦਾਨ ਦਿੱਤਾ ਜਾ ਰਿਹਾ ਹੈ ।