ਚੰਡੀਗੜ੍ਹ, 23 ਜੁਲਾਈ 2019 - ਏਅਰ-ਏਸ਼ੀਆ ਦੁਆਰਾ ਚੰਡੀਗੜ੍ਹ ਅਤੇ ਦਿੱਲੀ ਦਰਮਿਆਨ ਰੋਜ਼ਾਨਾ 1 ਫਲਾਈਟ ਸ਼ੁਰੂ ਕੀਤੀ ਗਈ ਹੈ। ਇਸ ਫਲਾਈਟ ਦੀ ਕੀਮਤ ਬਹੁਤ ਹੀ ਵਾਜਬ ਰੇਟ 'ਤੇ ਸਿਰਫ 1365 ਰਪਏ ਤੋਂ ਸ਼ੁਰੂ ਹੈ।
ਇਸ ਫਲਾਈਟ ਦਾ ਸਮਾਂ ਨਵੀਂ ਦਿੱਲੀ ਤੋਂ 10.40 ਅਤੇ ਚੰਡੀਗੜ੍ਹ ਪਹੁੰਚਣ ਦਾ ਸਮਾਂ ਸਵੇਰੇ 11.50 ਹੋਏਗਾ। ਉਥੇ ਹੀ ਚੰਡੀਗੜ੍ਹ ਤੋਂ ਇਹ ਫਲਾਈਟ 12.50 'ਤੇ ਚੱਲ ਕੇ 1.55 'ਤੇ ਦਿੱਲੀ ਪੁੱਜਿਆ ਕਰੇਗੀ। ਫਲਾਈਟਾਂ 1 ਅਗਸਤ ਤੋਂ ਸ਼ੁਰੂ ਹੋਣਗੀਆਂ।
ਇਸ ਫਲਾਈਟ ਦੇ ਨਾਲ ਏਅਰਏਸ਼ੀਆ ਦੁਆਰਾ ਦਿੱਲੀ ਤੋਂ ਬਗਦੋਗਰਾ, ਬੈਂਗਲੁਰੂ, ਗਵਾਹਟੀ, ਗੋਆ, ਹੈਦਰਾਬਾਦ, ਇੰਦੌਰ, ਇੰਫਾਲ, ਕੋਲਕਾਤਾ, ਰਾਂਚੀ, ਸਰੀਨਗਰ ਅਤੇ ਪੂਨੇ ਨੂੰ ਦੀਆਂ ਵੀ ਕਨੈਕਟਿੰਗ ਫਲਾਈਟਾਂ ਹਨ।