ਪ੍ਰਾਇਮਰੀ ਸਕੂਲ ਕਾਠਗੜ੍ਹ ਵਿਖੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ੧੦੧ ਕਿਤਾਬਾਂ ਦੇਣ ਮੌਕੇ ਉੱਘੇ ਸਾਹਿਤਕਾਰ ਸੋਹਣ ਆਦੋਆਣਾ ਅਤੇ ਸਕੂਲ ਸਟਾਫ।
"ਬੱਚਿਆਂ ਨੂੰ ਚੰਗੇ ਸਾਹਿਤ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ: ਸੋਹਣ ਆਦੋਆਣਾ"
ਕਾਠਗੜ੍ਹ 23 ਜੁਲਾਈ 2019: ਪੱਤਰ ਪ੍ਰੇਰਕ: ਸਕੂਲੀ ਬੱਚਿਆਂ ਨੂੰ ਚੰਗੇ ਸਾਹਿਤ ਨਾਲ ਜੋੜਨ ਲਈ ਉੱਘੇ ਸਾਹਿਤਕਾਰ ਸੋਹਣ ਆਦੋਆਣਾ ਵਲੋਂ ਆਰੰਭੀ ਮੁਹਿੰਮ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਾਠਗੜ੍ਹ ਦੇ ਬੱਚਿਆਂ ਨੂੰ ੧੦੧ ਕਿਤਾਬਾਂ ਭੇਟ ਕੀਤੀਆਂ ਗਈਆਂ। ਇਸ ਮੌਕੇ aਹਨਾਂ ਕਿਹਾ ਕਿ ਅਜੋਕੇ ਸਮੇਂ ਮੋਬਾਇਲੀ ਨਸ਼ੇ ਵਿੱਚ ਫਸ ਰਹੇ ਬੱਚਿਆਂ ਨੂੰ ਨਵੀਂ ਸੇਧ ਦੇਣ ਲਈ ਕਿਤਾਬਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਬੱਚਿਆਂ ਨੂੰ ਚੰਗੇ ਸਾਹਿਤ ਨਾਲ ਜੋੜਨ ਲਈ ਚੰਗੇ ਸਾਹਿਤਕਾਰਾਂ ਦੀਆਂ ਕਿਤਾਬਾਂ ਮੁਹੱਈਆ ਕਰਾਉਂਣ ਦੀ ਲੋੜ ਹੈ। ਸ੍ਰੀ ਸੋਹਣ ਆਦੋਆਣਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਆਰੰਭੇ "ਕਿਤਾਬਾਂ ਦੇ ਲੰਗਰ" ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਮਾਰਟ ਸਕੂਲ ਪ੍ਰੋਜੈਕਟ ਦੇ ਜਿਲਾ੍ਹ ਕੋਆਰਡੀਨੇਟਰ ਰਵਿੰਦਰ ਸੂਰਾਪੁਰੀ ਤੇ ਸਕੂਲ ਸਟਾਫ ਨੇ ਸ੍ਰੀ ਸੋਹਣ ਆਦੋਆਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਉਹਨਾਂ ਵਲੋਂ ਭੇਟ ਕੀਤੀਆਂ ਕਿਤਾਬਾਂ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਆ। ਇਸ ਮੌਕੇ ਸਕੂਲ ਮੁਖੀ ਸ੍ਰੀਮਤੀ ਨੀਤੂ ਪੁਰੀ, ਅਧਿਆਪਕ ਤਵਨੀਤ ਕੁਮਾਰ ਸਰਦਾਨਾ, ਮਨਜੀਤ ਕੌਰ ਆਦਿ ਹਾਜ਼ਰ ਸਨ।