ਕੁਆਲਾਲੰਪੁਰ, 12 ਅਗਸਤ 2019 - ਏਅਰ ਏਸ਼ੀਆ ਵੱਲੋਂ ਆਪਣੀ ਮਸ਼ਹੂਰੀ ਲਈ ਇੱਕ ਰੇਸਤਰਾਂ ਦੇ ਟੇਬਲਾਂ 'ਤੇ ਦਰਬਾਰ ਸਾਹਿਬ ਕੰਪਲੈਕਸ ਦੀਆਂ ਤਸਵੀਰਾਂ ਛਾਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਬਤ ਇੱਕ ਪੰਜਾਬੀ ਵੱਲੋਂ ਬਣਾਈ ਵੀਡੀੳ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਇਹ ਮੰਗ ਕਰਦਾ ਦਿਖਾਈ ਦਿੰਦਾ ਹੈ ਕਿ ਇਸ ਰੇਸਤਰਾਂ 'ਚ ਜਿਥੇ ਮੀਟ ਤੇ ਸਿਗਰਟਾਂ ਦਾ ਸੇਵਨ ਹੁੰਦਾ ਹੈ, ਉਥੇ ਗੁਰਦੁਆਰਾ ਸਾਹਿਬ ਦੇ ਸਟਿੱਕਰ ਚਿਪਕਾਏ ਗਏ ਨੇ, ਇਸ 'ਤੇ ਜਲਦ ਤੋਂ ਜਲਦ ਕਾਰਵਾਈ ਹੋਵੇ।
ਵੀਡੀੳ ਵਿਚਲਾ ਸ਼ਖਸ ਇਸ ਜਗ੍ਹਾ ਨੂੰ ਮਲੇਸ਼ੀਆ ਦੇ ਜੌਹਰ ਬਾਰੂ ਦੀ ਦੱਸ ਰਿਹਾ ਹੈ। ਇੰਨ੍ਹਾਂ ਸਟਿੱਕਰਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਏਅਰ ਏਸ਼ੀਆ ਵੱਲੋਂ ਆਪਣੀ ਫਲਾਈਟ ਦੀ ਮਸ਼ਹੂਰੀ ਲਈ ਅਜਿਹੇ ਸਟਿੱਕਰ ਬਣਵਾਏ ਗਏ ਨੇ।
ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਵੀਡੀੳ ਤਾਜ਼ਾ ਹੈ ਜਾਂ ਪੁਰਾਣਾ। ਕਿਉਂਕਿ ਵੀਡੀੳ ਵਿਚ ਕਿਸੇ ਤਰ੍ਹਾਂ ਦੇ ਸਮਾਂ ਜਾਂ ਤਰੀਕ ਦਾ ਜ਼ਿਕਰ ਨਹੀਂ ਕੀਤਾ ਗਿਆ। ਪਰ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖ਼ਰ ਗਲਤੀ ਕਿਸਦੀ ਹੈ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=LZ9_B57Days&feature=youtu.be