← ਪਿਛੇ ਪਰਤੋ
ਗੁਰਨਾਮ ਸਿੱਧੂ
ਸੰਗਰੂਰ, 20 ਅਗਸਤ 2019 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਚੱਲ ਰਹੀ ਮੈਂਬਰਸ਼ਿਪ ਮੁਹਿੰਮ ਦੌਰਾਨ ਪਾਰਟੀ ਵੱਲੋਂ 50 ਤੋਂ 55 ਲੱਖ ਮੈਂਬਰ ਭਰਤੀ ਕਰਨ ਦਾ ਟੀਚਾ ਹਾਸਿਲ ਕੀਤਾ ਜਾਵੇਗਾ। ਭਰਤੀ ਦੀ ਇਹ ਪ੍ਰਕਿਰਿਆ 31 ਅਗਸਤ ਨੂੰ ਮੁਕੰਮਲ ਹੋ ਜਾਵੇਗੀ। ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਉੱਤੇ ਉਹਨਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਉਪਰੰਤ ਇੱਕ ਉਚ ਪੱਧਰੀ ਅਬਜਰਵਰਾਂ ਅਤੇ ਸਹਾਇਕ ਅਬਜਰਵਰਾਂ ਦੀ ਮੀਟਿੰਗ ਦੌਰਾਨ ਇਸ ਮੁੱਦੇ ਉੱਤੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਨੇ ਭਰਤੀ ਮੁਹਿੰਮ ਨੂੰ ਇੰਨਾ ਸ਼ਾਨਦਾਰ ਹੁੰਗਾਰਾ ਦੇਣ ਲਈ ਪਾਰਟੀ ਕਾਰਕੁੰਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਚੱਲ ਰਹੀ ਇਸ ਭਰਤੀ ਮੁਹਿੰਮ ਦੌਰਾਨ 100 ਮੈਂਬਰਾਂ ਦੀ ਭਰਤੀ ਕਰਨ ਵਾਲੇ ਨੂੰ ਸਰਕਲ ਡੈਲੀਗੇਟ ਮੰਨਿਆ ਜਾਵੇਗਾ, ਜਿਹੜੇ ਸਰਕਲ ਡੈਲੀਗੇਟ ਸਰਕਲਾਂ ਦੇ ਪ੍ਰਧਾਨ ਅਤੇ ਜਿੱਲੇ ਦੇ ਡੈਲੀਗੇਟਾਂ ਦੀ ਚੋਣ ਕਰਨ ਲਈ ਜ਼ਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਚੁੱਣੇ ਹੋਏ ਇਹ ਸਾਰੇ ਜ਼ਿਲ੍ਹਾ ਡੇਲੀਗੇਟ ਅੱਗੇ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਦੇ ਡੈਲੀਗੇਟ ਦੀ ਚੋਣ ਕਰਨਗੇ। ਪੂਰਾ ਡੈਮੋਕਰੇਟਿੱਕ ਰਸਤਾ ਅਪਣਾਇਆ ਜਾਵੇਗਾ। ਬਾਦਲ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਲਈ ਘਰ-ਘਰ ਜਾ ਕੇ ਵੱਧ ਤੋਂ ਵੱਧ ਮੈਂਬਰਾਂ ਦੀ ਭਰਤੀ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਤੇ ਨਾਲ ਹੀ ਉਹਨਾਂ ਸਪੱਸਟ ਕੀਤਾ ਕਿ ਜੋ ਸਰਕਲ ਦਾ ਡੈਲੀਗੇਟ ਨਹੀਂ ਬਣੇਗਾ ਉਹ ਪਾਰਟੀ ਵਿੱਚ ਅਹੁਦੇਦਾਰੀ ਦਾ ਹੱਕਦਾਰ ਨਹੀਂ ਹੋਵੇਗਾ। ਉਹਨਾਂ ਨੇ ਸਾਰੇ ਪਾਰਟੀ ਵਰਕਰਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਮੈਂਬਰਸ਼ਿਪ ਕਾਪੀਆਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਹਾਸਿਲ ਕਰ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਭਰਤੀ ਮੁਹਿੰਮ ਨੂੰ 31 ਅਗਸਤ ਤੋਂ ਅੱਗੇ ਨਹੀਂ ਵਧਾਇਆ ਜਾਵੇਗਾ।
Total Responses : 108