ਗੁਰਨਾਮ ਸਿੱਧੂ
ਫਿਰੋਜ਼ਪੁਰ, 22 ਅਗਸਤ 2019 - ਸਿੱਖਿਆ ਵਿਭਾਗ ਚੰਡੀਗੜ੍ਹ ਤੋਂ ਵੋਕੇਸ਼ਨਲ ਸਿੱਖਿਆ ਦੇ ਐੱਸਪੀਡੀ ਸੁਭਾਸ਼ ਮਹਾਜਨ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਨ ਫਿਰੋਜ਼ਪੁਰ ਵਿਖੇ ਪਹੁੰਚ ਕੇ ਸਕੂਲ ਦੀਆਂ ਵੱਖ ਵੱਖ ਕਿਰਿਆਵਾਂ ਅਤੇ ਵੋਕੇਸ਼ਨਲ ਲੈਬਾਂ ਦੀ ਚੈਕਿੰਗ ਕੀਤੀ। ਇਥੇ ਦੱਸਣਯੋਗ ਹੈ ਕਿ ਸੁਭਾਸ਼ ਮਹਾਨ ਸਵੇਰੇ ਸਾਢੇ 7 ਵਜੇ ਸਕੂਲ ਪਹੁੰਚ ਗਏ, ਉਨ੍ਹਾਂ ਨਾਲ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਮਹਿਤਾ ਤੇ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਲਖਵਿੰਦਰ ਸਿੰਘ ਵੀ ਹਾਜ਼ਰ ਸਨ। ਸੁਭਾਸ਼ ਮਹਾਜਨ ਨੇ ਬੱਚਿਆਂ ਦੇ ਸਕੂਲ ਵਿਚ ਪ੍ਰਵੇਸ਼ ਸਵੇਰ ਦੀ ਸਭਾ ਦਾ ਨਿਰੀਖਣ ਕੀਤਾ। ਉਨ੍ਹਾਂ ਬੱਚਿਆਂ ਦੇ ਰੂਬਰੂ ਹੁੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਦੇ ਸਟਾਫ ਨੂੰ ਸਕੂਲ ਦੀ ਪ੍ਰਭਾਵਸ਼ਾਲੀ ਸਵੇਰ ਦੀ ਸਭਾ ਅਤੇ ਵਧੀਆ ਦਿੱਖ ਲਈ ਵਧਾਈ ਦਿੱਤੀ।
ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਆਪਣੇ ਆਪ ਤੇ ਵਿਸਵਾਸ਼ ਰੱਖ ਕੇ ਕਿਸੇ ਵੀ ਮੰਜ਼ਿਲ ਤੇ ਪਹੁੰਚ ਸਕਦੇ ਹਨ। ਇਸ ਉਪਰੰਤ ਉਨ੍ਹਾਂ ਸਟਾਫ ਨਾਲ ਇਕ ਮਿਲਣੀ ਕੀਤੀ, ਜਿਸ ਵਿਚ ਉਨ੍ਹਾਂ ਸਿੱਖਿਆ ਨੂੰ ਹੋਰ ਬੇਹਤਰ ਬਨਾਉਣ ਲਈ ਸਟਾਫ ਦੇ ਵਿਚਾਰ ਲਏ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਸਿੱਖਿਆ ਨੀਤੀ ਨੂੰ ਹੋਰ ਸੂਬੇ ਲਾਗੂ ਕਰ ਰਹੇ ਹਨ ਅਤੇ ਇਹ ਸਕੱਤਰ ਕ੍ਰਿਸ਼ਨ ਕੁਮਾਰ ਦੀ ਵਧੀਆ ਰਹਿਨੁਮਾਈ ਅਤੇ ਸਕੂਲ ਦੇ ਸਟਾਫ ਅਤੇ ਪ੍ਰਿੰਸੀਪਲ ਦੀ ਮਿਹਨਤ ਦਾ ਨਤੀਜਾ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਵਧੀਆ ਅਤੇ ਬੱਚਿਆਂ ਦੀ ਗਿਣਤੀ ਰਿਕਾਰਡ ਵਿਚ ਵਾਧਾ ਹੋਇਆ ਹੈ। ਉਨ੍ਹਾਂ ਪ੍ਰਿੰਸੀਪਲ ਰਾਜੇਸ਼ ਮਹਿਤਾ ਵੱਲੋਂ ਤੌਰ ਤੇ ਬਣਾਈ ਗਈ ਬਾਲ ਸਭਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਵੋਕੇਸ਼ਨਲ ਲੈਬਾਂ ਅਤੇ ਹੋਰ ਸਕੂਲ ਪ੍ਰਬੰਧਾਂ ਤੇ ਖੁਸ਼ੀ ਪ੍ਰਗਟਾਈ। ਪ੍ਰਿੰਸੀਪਲ ਰਾਜੇਸ਼ ਮਹਿਤਾ ਵੱਲੋਂ ਸਕੂਲ ਦਫਤਰ ਨੂੰ ਦਿੱਤੀ ਅਲੌਕਿਕ ਅਤੇ ਸ਼ਾਨਦਾਰ ਦਿੱਖ ਦੀ ਵੀ ਮਹਾਜਨ ਨੇ ਪ੍ਰਸੰਸਾ ਕੀਤੀ।