ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਪ੍ਰਸਾਸ਼ਨ ਵਲੋਂ ਪ੍ਰਭਾਵਿੱਤ ਲੋਕਾਂ ਮਦਦ ਲਈ ਹਰ ਸੰਭਵ ਯਤਨ ਹੋਰ ਤੇਜ।
ਸ੍ਰੀ ਅਨੰਦਪੁਰ ਸਾਹਿਬ 24 ਅਗਸਤ 2019: ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਬਣੇ ਹੜ੍ਹਾਂ ਵਰਗੇ ਹਾਲਾਤ ਤੋਂ ਪ੍ਰਭਾਵਿੱਤ ਲੋਕਾਂ ਨੂੰ ਉਭਾਰਨ ਲਈ ਅਤੇ ਉਹਨਾਂ ਦੀ ਲੀਹ ਤੋਂ ਲੱਥੀ ਗੱਡੀ ਨੂੰ ਮੁੱੜ ਲੀਹ ਤੇ ਲਿਆਉਣ ਲਈ ਪ੍ਰਸਾਸ਼ਨ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦਰਸ਼ਨ ਸਿੰਘ ਭਮੱਦੀ ਨੇ ਦੱਸਿਆ ਕਿ ਪਿੰਡ ਦੱਸਗੁਰਾਈ ਵਿੱਚ ਲਗਭਗ 50 ਪ੍ਰਭਾਵਿੱਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਪਰਿਵਾਰਾਂ ਨੂੰ ਜਰੂਰਤ ਦੇ ਕੱਪੜੇ, ਰਾਸ਼ਨ ਵੰਡਿਆ ਗਿਆ। ਰਮੇਸ਼ ਚੰਦਰ ਸਾਬਕਾ ਚੇਅਰਮੈਨ ਰੋਪੜ ਕੋਆਪਰੇਟੀਵ ਸੈਂਟਰਲ ਬੈਂਕ ਨੇ ਕਿਹਾ ਕਿ ਸਪੀਕਰ ਰਾਣਾ ਕੇ ਪੀ ਸਿੰਘ ਦੀਆਂ ਹਦਾਇਤਾਂ ਅਨੁਸਾਰ ਪ੍ਰਸਾਸ਼ਨ ਦੇ ਨਾਲ ਉਹਨਾਂ ਦੇ ਪਾਰਟੀ ਦੇ ਵਰਕਰਾ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਦੱਸਗੁਰਾਈ ਵਿੱਚ ਪ੍ਰਭਾਵਿੱਤ ਇਹਨਾਂ ਪਰਿਵਾਰਾ ਨੂੰ ਲੋੜੀਦੀ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।। ਸਰਪੰਚ ਗੁਰਜਿੰਦਰ ਸਿੰਘ ਨੇ ਪ੍ਰਸਾਸ਼ਨ ਵਲੋਂ ਕੀਤੇ ਇਸ ਉਪਰਾਲੇ ਦੀ ਭਰਭੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਮੋਕੇ ਪ੍ਰਸਾਸ਼ਨ ਨੇ ਜੋ ਪ੍ਰਭਾਵਿੱਤ ਲੋਕਾਂ ਨੂੰ ਸਹਿਯੋਗ ਦਿੱਤਾ ਹੈ ਉਸਦੇ ਲਈ ਉਹ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਦੇ ਧੰਨਵਾਦੀ ਹਨ। ਇਸ ਮੋਕੇ ਜੇ.ਈ. ਪ੍ਰਿੰਸ ਕੁਮਾਰ ਸ਼ਰਮਾ, ਪੰਚਾਇਤ ਸਕੱਤਰ ਰਾਜਪਾਲ ਆਂਗਰਾ ਅਤੇ ਪਿੰਡ ਦੇ ਪੰਚਾਇਤ ਮੈਂਬਰ ਹਾਜ਼ਰ ਸਨ।