ਜੀ ਐਸ ਪੰਨੂ
ਚੰਡੀਗੜ੍ਹ, 30 ਅਗਸਤ 2019 - ਪੰਜਾਬ ਦੇ ਹਰ ਖੇਤਰ ਦੇ ਉਨ੍ਹਾਂ ਸਭ ਖਪਤਕਾਰਾਂ ਨੂੰ ਬਿਜਲੀ ਖ਼ਰਚੇ ਪੱਖੋਂ ਰਾਹਤ ਮਿਲੇਗੀ ਜਿਨ੍ਹਾਂ ਨੇ ਆਪਣੇ ਬਿਜਲੀ ਕੁਨੈੱਕਸ਼ਨ ਦਾ ਲੋਡ ਵਧਾਉਣਾ ਹੈ। ਇਸ ਸਬੰਧੀ ਕੈਪਟਨ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਦਿਨ-ਦਿਨ ਪਾਣੀ ਦਾ ਪੱਧਰ ਘਟਣ ਕਾਰਨ ਜਿੰਨ੍ਹਾਂ ਖਪਤਕਾਰਾਂ ਨੂੰ ਮਜ਼ਬੂਰੀ ਕਾਰਨ ਮੋਟਰਾਂ ਦੇ ਕੁਨੈਕਸ਼ਨਾਂ ਦਾ ਲੋਡ ਵਧਾਉਣਾ ਪੈਂਦਾ ਹੈ ਦੀ ਸਹੂਲਤ ਲਈ ਲੋਡ ਵਧਾਉਣ ਦੇ ਚਾਰਜ਼ਸ ਨੂੰ ਘਟਾਇਆ ਗਿਆ ਹੈ। ਇਸੇ ਤਰ੍ਹਾਂ ਆਮ ਖਪਤਕਾਰ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ, ਸਰਕਾਰ ਵੱਲੋਂ ਉਨ੍ਹਾਂ ਦੀ ਸਹੂਲਤ ਨੂੰ ਵੀ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਪੀਐੱਸਪੀਸੀਐੱਲ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਕੁਨੈਕਸ਼ਨਾਂ ਦੇ ਲੋਡ ਵਧਾਉਣ ਲਈ ਰੈਗੁਲੇਟਰੀ ਕਮਿਸ਼ਨ ਪੰਜਾਬ ਨੂੰ ਕਿਸਾਨਾਂ ਨੂੰ ਮੁੱਖ ਰੱਖਦਿਆਂ ਇਹ ਪਟੀਸ਼ਨ ਪਾਈ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਸ ਨਾਲ ਕਿਸਾਨਾਂ ਅਤੇ ਮਹਿਕਮੇ ਦੋਵਾਂ ਨੂੰ ਲਾਭ ਹੋਵੇਗਾ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਲੋਡ ਵਧਾਉਣ ਲਈ 4750 ਰੁਪਏ ਪ੍ਰਤੀ ਹਾਰਸ ਪਾਵਰ ਦੇਣੇ ਪੈਂਦੇ ਸਨ। ਪਰ ਹੁਣ ਕਿਸਾਨ ਸਿਰਫ 2500 ਰੁਪਏ ਦੇ ਕੇ ਲੋਡ ਵਧਾ ਸਕਦੇ ਹਨ। ਇਸ ਸਬੰਧੀ ਇਹ ਵੀ ਹੁਕਮ ਜਾਰੀ ਕੀਤਾ ਗਿਆ ਹੈ ਕਿਸਾਨਾਂ ਤੋਂ 2500 ਰੁਪਏ ਭਰਨ ਤੋਂ ਬਿਨਾਂ ਹੋਰ ਕੋਈ ਵੀ ਵਾਧੂ ਚਾਰਜ ਨਹੀਂ ਲਿਆ ਜਾਵੇਗਾ। ਕਿਸਾਨ ਇਸ ਸਕੀਮ ਦਾ ਲਾਭ 31 ਅਕਤੂਬਰ ਤੱਕ ਲੈ ਸਕਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਤੋਂ ਬਿਨਾਂ ਆਮ ਖਪਤਕਾਰ ਅਤੇ ਦੁਕਾਨਦਾਰ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਅਤੇ ਲੋਡ ਦੇ ਮੁਤਾਬਿਕ ਉਨ੍ਹਾਂ ਤੋਂ ਜੋ ਰਕਮ ਵਸੂਲੀ ਜਾਂਦੀ ਸੀ ਉਸ ਦੀ ਅੱਧੀ ਫੀਸ ਦੇ ਕੇ ਇਹ ਖਪਤਕਾਰ ਆਪਣਾ ਲੋਡ ਵਧਾ ਸਕਦੇ ਹਨ।
ਪੀਐੱਸਪੀਸੀਐੱਲ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਲੋਡ ਵਧਾਉਣ ਸਬੰਧੀ ਫਾਰਮ ਵੀ ਸਬੰਧਿਤ ਦਫ਼ਤਰ 'ਚੋਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ, ਜੋ ਕਿ ਮੁਫਤ ਹੀ ਦਿੱਤੇ ਜਾਣਗੇ। ਇਸ ਸਬੰਧੀ ਵਿਭਾਗ ਵੱਲੋਂ ਪਿੰਡਾਂ 'ਚ ਕੈਂਪ ਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਬਿਨਾਂ ਲੋਡ ਵਧਾਉਣ ਸਬੰਧੀ ਫਾਰਮ ਸਬ ਡਵੀਜਨਾਂ 'ਚ ਹੀ ਜ਼ਮਾਂ ਹੋਣਗੇ ਅਤੇ ਨਾਲ ਹੀ ਫੀਸ ਵੀ ਲਈ ਜਾਵੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://m.facebook.com/story.php?story_fbid=1281577942011919&id=133072560195802