ਪਟਿਆਲਾ, 3 ਸਤੰਬਰ 2019 - ਸਾਹੀ ਸਹਿਰ ਵਿਚ ਅਵਾਰਾ ਪੁਸੂਆਂ ਤੋਂ ਮੁਕਤ ਕਰਨ ਲਈ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਦੇ ਹੁਕਮਾਂ ਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਆਪਣੀ ਪੂਰੀ ਟੀਮ ਨਾਲ ਦੂਜੇ ਦਿਨ ਵੀ ਅਵਾਰਾਂ ਪੁਸੂਆਂ ਨੂੰ ਕਾਬੂ ਕਰਨ ਦੀ ਮੁਹਿੰਮ ਨੂੰ ਜਾਰੀ ਰੱਖਿਆ ਅਤੇ ਅੱਜ 33 ਆਵਰਾ ਪਸ਼ੂ ਕਾਬੂ ਕਰਕੇ ਗਊਸਾਲਾ ਭੇਜ ਦਿੱਤੇ ਹਨ।
ਸ਼ਾਹੀ ਸ਼ਹਿਰ ਨੂੰ ਅਵਾਰਾ ਪਸ਼ੂਆਂ ਰਹਿਤ ਕਰਨ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਵੱਲੋਂ ਚੁੱਕੇ ਬੀੜੇ ਦੀ ਹਰ ਪਾਸਿਓ ਸਲਾਂਘਾ ਹੋ ਰਹੀ ਹੈ। ਯੋਗੀ ਨੇ ਕਿਹਾ ਕਿ ਅੱਜ ਦੂਜੇ ਦਿਨ ਵੀ ਪਸ਼ੂ ਪਾਲਣ ਵਿਭਾਗ ਦੀ ਟੀਮ ਤੇ ਸਮਾਜ ਸੇਵਕਾਂ ਕੁਲਦੀਪ ਸਿੰਘ ਖਾਲਸਾ, ਕੰਵਲਜੀਤ ਸਿੰਘ ਬਿੱਟੂ, ਸੋਨੂੰ ਉਬਰਾਏ, ਦਵਿੰਦਰ ਸਿੰਘ ਟੋਨੀ, ਤੇਜਿੰਦਰਪਾਲ ਸਿੰਘ ਤੇ ਹੋਰਨਾ ਨਾਲ ਸਵੇਰੇ ਹੀ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦਾ ਮੋਰਚਾ ਸੰਭਾਲ ਲਿਆ ਤੇ ਦੇਰ ਸਾਮ ਤੱਕ ਜਾਰੀ ਰਿਹਾ।
ਸ਼ਹਿਰ ਖਾਲੀ ਕਰਕੇ ਹੀ ਹੁਣ ਚੈਨ ਨਾਲ ਬੈਠਾਂਗੇ - ਯੋਗੀ
ਯੋਗਿੰਦਰ ਸਿੰਘ ਯੋਗੀ ਨੇ ਕਿਹਾ ਕਿ ਸ਼ਾਹੀ ਸ਼ਹਿਰ ਜਦੋਂ ਤੱਕ ਆਵਰਾ ਪਸ਼ੂਆਂ ਤੋ ਮੁਕਤ ਨਹੀ ਹੋ ਜਾਂਦਾ ਉਦੋ ਤੱਕ ਇਹ ਮੁਹਿੰਮ ਜਾਰੀ ਰਹੇਗੀ ਤੇ ਮੈਂ ਚੈਨ ਨਾਲ ਨਹੀ ਬੈਠਾਂਗਾ। ਉਨਾਂ ਕਿਹਾ ਕਿ ਅੱਜ 33 ਪਸ਼ੂਆਂ ਵਿੱਚ 20 ਬੈਲ ਤੇ 13 ਗਊਆਂ ਹਨ ਤੇ ਅਸੀ ਸਾਰੀ ਸਰਹੰਦ ਰੋਡ ਸਾਫ ਕਰ ਦਿੱਤੀ ਹੈ ਕੱਲ੍ਹ ਨੂੰ ਵੀ ਸ਼ਹਿਰ ਵਿੱਚ ਇਹ ਮੁਹਿੰਮ ਜਾਰੀ ਰਹੇਗੀ।