ਚੰਡੀਗੜ੍ਹ, 9 ਸਤੰਬਰ 2019 - ਬੀਤੇ ਦਿਨੀਂ ਬਟਾਲਾ 'ਚ ਹੋਏ ਪਟਾਖਾ ਫੈਕਟਰੀ ਧਮਾਕੇ 'ਚ ਤਕਰੀਬਨ 24 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਪੰਜਾਬ ਸਰਕਾਰ ਦੇ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ 'ਚ ਆ ਗਿਆ ਸੀ ਕਿ ਆਖਰ ਰਿਹਾਇਸ਼ੀ ਇਲਾਕੇ 'ਚ ਫੈਕਟਰੀ ਦੇ ਹੋਣ ਬਾਰੇ ਪ੍ਰਸ਼ਾਸਨ ਨੂੰ ਕੋਈ ਖਬਰ ਕਿਉਂ ਨਹੀਂ ਹੈ।
ਘਟਨਾ 'ਚ ਮਾਰੇ ਗਏ ਇੱਕ ਸ਼ਖਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਆਪਣੇ ਮੈਂਬਰ ਦੀ ਮ੍ਰਿਤਕ ਦੇਹ ਲਈ ਜ਼ਿਲ੍ਹਾ ਪ੍ਰਸ਼ਾਸਨ ਕੋਲ ਕਾਫੀ ਚੱਕਰ ਲਾਏ ਗਏ, ਪਰ ਉਨ੍ਹਾਂ ਹੱਥ ਆਪਣੇ ਪਰਿਵਾਰਕ ਮੈਂਬਰ ਦੀ ਲਾਸ਼ ਨਹੀਂ ਲੱਗੀ। ਇਸ ਮੁੱਦੇ 'ਤੇ ਲੋਕ ਇਨਸਾਫ ਪਾਰਟੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਗੁਰਦਾਸਪੁਰ ਡੀਸੀ ਵਿਪੁਲ ਉੱਜਵਲ ਵਿਚਕਾਰ ਡੀਸੀ ਦਫਤਰ 'ਚ ਕਾਫੀ ਤੂ ਤੂ ਮੈਂ ਮੈਂ ਵੀ ਹੋਈ ਜਿਸ ਤੋਂ ਬਾਅਦ ਗੁਰਦਾਸਪੁਰ ਡੀਸੀ ਸਵਾਲਾਂ ਦੇ ਘੇਰੇ 'ਚ ਆ ਗਏ।
ਘਟਨਾ ਤੋਂ ਬਾਅਦ ਡੀਸੀ ਵਿਪੁਲ ਉੱਜਵਲ ਦਾ ਇੱਕ ਪੁਰਾਣਾ ਵੀਡੀੳ ਸਾਹਮਣੇ ਆਇਆ ਹੈ ਜਿਸ 'ਚ ਉਹ ਟੈੱਡ ਟਾਕਸ ਨਾਮੀ ਯੂ ਟਿਊਬ ਚੈਨਲ 'ਤੇ ਆਪਣੀ ਜ਼ਿੰਦਗੀ ਦੇ ਔਖੇ ਪੜਾਵਾਂ 'ਚੋਂ ਲੰਘਦਿਆਂ ਡੀਸੀ ਦੀ ਕੁਰਸੀ ਤੱਕ ਦੇ ਸਫਰ ਨੂੰ ਆਪਣੀ ਜ਼ੁਬਾਨੀ ਦੱਸ ਰਹੇ ਨੇ।
ਵਿਪੁਲ ਉੱਜਵਲ ਦੀ ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/612056032659116/