ਐਸ.ਏ.ਐੱਸ ਨਗਰ 12 ਸਤੰਬਰ , 2019: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਧੀ ਭਰਤੀ ਰਾਹੀਂ 375 ਸੈਂਟਰ ਹੈੱਡ ਟੀਚਰ ਅਤੇ 1558 ਹੈੱਡ ਟੀਚਰ ਦੀ ਨਿਯੁਕਤੀ ਕੀਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਿੱਖਿਆ ਵਿੱਚ ਗੁਣਵੱਤਾ ਲਿਆਉਣ ਲਈ ਨਵ- ਨਿਯੁਕਤ ਹੋਏ ਸੈਂਟਰ ਹੈੱਡ ਟੀਚਰ ਅਤੇ ਹੈਂਡ ਟੀਚਰ ਦੀ
ਤਿੰਨ ਰੋਜ਼ਾ ਰਿਹਾਇਸ਼ੀ ਸਿਖਲਾਈ ਵਰਕਸ਼ਾਪ 16 ਸਤੰਬਰ ਤੋਂ 23 ਅਕਤੂਬਰ ਤੱਕ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ, ਸੈਕਟਰ 32, ਚੰਡੀਗੜ੍ਹ ਵਿਖੇ ਦਿੱਤੀ ਜਾਵੇਗੀ। ਇਹ ਸਿਖਲਾਈ ਵਰਕਸ਼ਾਪ ਅੱਠ ਗਰੁੱਪਾਂ ਵਿੱਚ ਦਿੱਤੀ ਜਾਵੇਗੀ। ਇਹ ਸਿਖਲਾਈ ਵਰਕਸ਼ਾਪ ਦੇ ਪਹਿਲੇ ਗਰੁੱਪ 16 ਸਤੰਬਰ ਤੋਂ 18 ਸਤੰਬਰ ਨੂੰ 240 ਸੀ. ਅੈੱਚ.ਟੀ.,ਦੂਜਾ ਗਰੁੱਪ 19 ਸਤੰਬਰ ਤੋਂ 21 ਸਤੰਬਰ ਨੂੰ 135 ਸੀ. ਅੈੱਚ. ਟੀ ਅਤੇ 105 ਅੈੱਚ. ਟੀ., ਤੀਸਰੇ ਗਰੁੱਪ 23 ਸਤੰਬਰ ਤੋਂ 25 ਸਤੰਬਰ ਨੂੰ 242 ਅੈੱਚ.ਟੀ., ਚੌਥੇ ਗਰੁੱਪ 26 ਸਤੰਬਰ ਤੋਂ 28 ਸਤੰਬਰ ਨੂੰ 242 ਅੈੱਚ.ਟੀ.,ਪੰਜਵੇਂ ਗਰੁੱਪ 03 ਅਕਤੂਬਰ ਤੋਂ 05 ਅਕਤੂਬਰ ਨੂੰ 242 ਅੈੱਚ.ਟੀ.,ਛੇਵੇਂ ਗਰੁੱਪ 09 ਅਕਤੂਬਰ ਤੋਂ 11ਅਕਤੂਬਰ ਨੂੰ 242 ਅੈੱਚ.ਟੀ., ਸੱਤਵੇਂ ਗਰੁੱਪ 14 ਅਕਤੂਬਰ ਤੋਂ 16 ਅਕਤੂਬਰ ਨੂੰ 242 ਅੈੱਚ.ਟੀ., ਅੱਠਵੇਂ ਗਰੁੱਪ 21ਅਕਤੂਬਰ ਤੋਂ 23 ਅਕਤੂਬਰ ਨੂੰ 243 ਅੈੱਚ.ਟੀ. ਭਾਗ ਲੈਣਗੇ।
ਇਸ ਸਿਖਲਾਈ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਮੂਹ ਸੀ.ਐੱਚ.ਟੀ. ਅਤੇ ਅੈੱਚ.ਟੀ. ਨੂੰ ਸੁੰਦਰ ਲਿਖਾਈ ਦੇ ਨੁਕਤੇ ਵੀ ਦੱਸੇ ਜਾਣਗੇ ਇਸ ਲਈ ਸਿਖਲਾਈ ਨਾਲ ਸੰਬਧਿਤ ਸਮੂਹ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਆਪਣੇ ਨਾਲ ਪੰਜਾਬੀ,ਹਿੰਦੀ,ਅੰਗਰੇਜ਼ੀ ਵਿਸ਼ਿਆ ਦੀਆਂ ਸੁੰਦਰ ਲਿਖਾਈ ਵਾਲੀਆਂ ਵਰਕਬੁੱਕਸ ਲੈ ਕੇ ਆਉਣਗੇ।
ਡੀ. ਪੀ. ਆੲੀ (ਐ: ਸਿ) ਇੰਦਰਜੀਤ ਸਿੰਘ ਨੇ ਕਿਹਾ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਦੀ ਸਿੱਧੀ ਭਰਤੀ ਸਿੱਖਿਆ ਵਿਭਾਗ ਦਾ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ। ਇਸ ਭਰਤੀ ਨਾਲ ਨੋਜਵਾਨ ਵਰਗ ਨੂੰ ਅੱਗੇ ਆ ਕੇ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਮੌਕਾ ਮਿਲਿਆ ਹੈ। ਇਸ ਸਿਖਲਾਈ ਦੁਆਰਾ ਨਵ-ਨਿਯੁਕਤ ਹੋਏ ਅਧਿਆਪਕ ਮਿਆਰੀ ਸਿੱਖਿਆ ਨੂੰ ਹੋਰ ਉਚਾਈਆਂ ਤੇ ਲੈ ਜਾਣਗੇ।