ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਬੈਚ 2019-20 ਲਈ ਪੰਜਾਬ ਪੱਧਰ ਦੇ ‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਦਾ ਉਦਘਾਟਨ 20 ਅਤੇ 21 ਸਤੰਬਰ ਨੂੰ ਕੀਤਾ ਜਾਵੇਗਾ। ਸੀਜੀਸੀ ਲਾਂਡਰਾ ਵਿਖੇ ਕਰਵਾਏ ਜਾਣ ਵਾਲੇ ਇਸ ਮੈਗਾ ਨੌਕਰੀ ਮੇਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਬੁਲਾਰੇ ਸ.ਨਵਨੀਤ ਸਿੰਘ ਨੇ ਦੱਸਿਆ ਕਿ ਇਸ ਨੌਕਰੀ ਮੇਲੇ ਦੇ ਉਦਘਾਟਨੀ ਸਮਾਰੋਹ ਦੌਰਾਨ ਟੈਕ ਮਹਿੰਦਰਾ, ਮਾਰੂਤੀ, ਟਾਟਾ ਸਟ੍ਰਾਈਵ, ਆਈਡੀਐਸ ਇਨਫੋਟੈਕ, ਆਈਸੀਆਈਸੀ ਬੈਂਕ, ਵੈਲਵਟ ਕਲਾਰਕ, ਨਿੱਟ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੀਆਂ 40 ਦੇ ਕਰੀਬ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਪੰਜਾਬ ਦੇ ਹੁਨਰਮੰਦ ਨੌਜਵਾਨਾਂ ਦੀ ਨੌਕਰੀਆਂ ਲਈ ਨਿਯੁਕਤੀ ਕੀਤੀ ਜਾਵੇਗੀ।ਰੁਜ਼ਗਾਰ ਪਾਉਣ ਦੀ ਪ੍ਰਕਿਿਰਆ ਨੂੰ ਸੌਖਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਐਸਏਐਸ ਨਗਰ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੀਜੀਸੀ ਲਾਂਡਰਾ ਵੱਲੋਂ ਪੰਜਾਬ ਦੇ ਹੁਨਰ ਨੂੰ ਪ੍ਰਭਾਵਿਤ ਕਰਨ ਲਈ ਇੱਕ ਆਨਲਾਈਨ ਰਜਿਸਟਰ ਪੋਰਟਲ www.ggnpunjab.com ਦੀ ਸ਼ੁਰੂਆਤ ਵੀ ਕੀਤੀ ਗਈ ਹੈ।ਇਹ ਪ੍ਰਕਿਿਰਆ ਰਜਿਸਟ੍ਰੇਸ਼ਨ, ਹਾਲ ਟਿਕਟਾਂ ਅਤੇ ਨਤੀਜਿਆਂ ਲਈ ਵੱਨ ਸਟਾਪ ਮੰਜ਼ਿਲ ਦੇ ਰੂਪ ਵਜੋਂ ਕੰਮ ਕਰੇਗੀ।ਆਈਟੀਆਈ, ਡਿਪਲੋਮਾ, ਗ੍ਰੈਜੂਏਟ, ਬੀਟੈਕ, ਐਮ ਟੈਕ, ਐਮਬੀਏ ਪੌਲੀਟੈਕਨਿਕ, ਫਾਰਮਸੀ, ਹੋਟਲ ਮੈਨੈਜਮੈਂਟ ਆਦਿ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਧਾਰਕ ਇਸ ਆਨਲਾਈਨ ਪੋਰਟਲ ਤੇ ਰਜਿਸਟਰ ਹੋਣ ਦੇ ਯੋਗ ਹਨ।ਇਸ ਦੇ ਨਾਲ ਹੀ 12ਵੀਂ ਪਾਸ ਕਰਨ ਵਾਲਿਆਂ ਨੂੰ ਵੀ ਇਸ ਪਲੇਸਮੈਂਟ ਮੁਹਿੰਮ ਵਿੱਚ ਬੈਠਣ ਦੀ ਆਗਿਆ ਦਿੱਤੀ ਜਾਵੇਗੀ ਜੋ ਕਿ ਬਿਲਕੁਲ ਮੁਫਤ ਹੋਵੇਗੀ ਅਤੇ ਸੀਜੀਸੀ ਲਾਂਡਰਾ ਕੈਂਪਸ ਵਿਖੇ ਇਸ ਦਾ ਪ੍ਰਬੰਧ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ, ਐਸਏਐਸ ਨਗਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉਦਮ ਬਿਉਰੋ ਵੱਲੋਂ ਇਸ ਸਮਾਗਮ ਲਈ ਪੜੇ ਲਿਖੇ ਨੌਜਵਾਨਾਂ ਨੂੰ ਪ੍ਰੀ ਪਲੇਸਮੈਂਟ ਸਿਖਲਾਈ ਅਤੇ ਮਾਰਗ ਦਰਸ਼ਨ ਕੀਤਾ ਜਾਵੇਗਾ ਤਾਂ ਜੋ ‘ਘਰ ਘਰ ਰੁਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਦੇ ਉਦੇਸ਼ਾਂ ਦੀ ਪ੍ਰਾਪਤੀ ਨੂੰ ਯਕੀਨੀ ਬਣਾਏ ਜਾ ਸਕੇ।ਇਸ ਮੈਗਾ ਨੌਕਰੀ ਮੇਲੇ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਕੀਤਾ ਜਾਵੇਗਾ।
ਸੀਜੀਸੀ ਲਾਂਡਰਾ ਕਾਲਜ ਦੇ ਬੁਲਾਰੇ ਨੇ ਇਸ ਸਮਾਰੋਹ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਆਨਲਾਈਨ ਪੋਰਟਲ ਨੂੰ ਨੌਕਰੀ ਪ੍ਰਾਪਤ ਕਰਨ ਵਾਲਿਆਂ ਵੱਲੋਂ ਭਰਪੂਰ ਹੰੁਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ 5000 ਦੇ ਕਰੀਬ ਵਿਿਦਆਰਥੀ ਇਸ ਪੋਰਟਲ ਜ਼ਰੀਏ ਹੁਣ ਤੱਕ ਰਜਿਸਟਰ ਹੋ ਚੁੱਕੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ 10000 ਤੋਂ ਜ਼ਿਆਦਾ ਯੋਗ ਵਿਿਦਆਰਥੀਆਂ ਦੇ ਰਜਿਸਟਰ ਹੋਣ ਦੀ ਪੂਰੀ ਸੰਭਾਵਨਾ ਹੈ।ਇਹ ਦੋ ਦਿਨਾ ਨੌਕਰੀ ਮੇਲਾ ਰੁਜ਼ਗਾਰ ਦੀ ਚਾਹ ਰੱਖਣ ਵਾਲਿਆਂ ਲਈ ਲਾਭਕਾਰੀ ਮੰਚ ਸਾਬਿਤ ਹੋਵੇਗਾ।ਸੀਜੀਸੀ ਨੇ ਹੁਣ ਤੱਕ 627 ਪ੍ਰਮੁੱਖ ਕਾਰਪੋਰੇਟਾਂ ਅਤੇ ਐਮਐਨਸੀਜ਼ ਤੋਂ ਨੌਕਰੀਆਂ ਦੀ ਲਗਭਗ 6314 ਪਲੇਸਮੈਂਟਾਂ ਦੀਆਂ ਪੇਸ਼ਕਸ਼ਾਂ ਹਾਸਲ ਕਰ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਹਾਸਲ ਕੀਤੀ ਹੈ।