← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 9 ਅਕਤੂਬਰ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਅੱਜ ਸਵੇਰੇ ਉਸ ਵਕਤ ਹੜਕੰਪ ਮੱਚ ਗਿਆ ਜਦੋਂ ਚੀਫ ਜਿਊਡੀਸ਼ੀਅਲ ਮੈਜਿਸਟ੍ਰੇਟ ਫਾਜ਼ਿਲਕਾ ਦੇ ਜੱਜਮੈਂਟ ਰਾਈਟਰ ਨੂੰ ਕੁਝ ਵਿਅਕਤੀਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ ਉਨ੍ਹਾਂ ਨੇ ਮੁਲਾਜ਼ਮ ਨੂੰ ਚੁੱਕ ਕੇ ਆਪਣੀ ਗੱਡੀ ਵਿੱਚ ਸੁੱਟ ਲਿਆ । ਸੀ ਜੇ ਐਮ ਫ਼ਾਜ਼ਿਲਕਾ ਸ਼੍ਰੀ ਅਮਿਤ ਕੁਮਾਰ ਗਰਗ ਦੀ ਅਦਾਲਤ ਵਿੱਚ ਬਤੌਰ ਜੱਜਮੈਂਟ ਰਾਈਟਰ ਡੇਵਿਡ ਉਪਰ ਇਹ ਹਮਲਾ ਹੋਇਆ । ਡੇਵਿਡ ਰੋਜ਼ਾਨਾ ਦੇ ਵਾਂਗ ਹੀ ਫਿਰੋਜ਼ਪੁਰ ਤੋਂ ਫਾਜ਼ਿਲਕਾ ਬੱਸ ਰਾਹੀਂ ਆ ਰਹੇ ਸਨ ਕਿ ਬੱਸ ਵਿੱਚ ਇੱਕ ਲੜਕੀ ਨਾਲ ਉਹ ਉਸ ਦਾ ਮੋਢਾ ਟਕਰਾ ਗਿਆ । ਲੜਕੀ ਵੱਲੋਂ ਇਸ ਸਬੰਧੀ ਇਤਰਾਜ਼ ਪ੍ਰਗਟ ਕਰਨ ਤੇ ਡੇਵਿਡ ਵੱਲੋਂ ਕੋਈ ਗਲਤ ਮਨਸ਼ਾ ਨਾ ਹੋਣ ਦੀ ਸਫਾਈ ਪੇਸ਼ ਕੀਤੀ । ਇਸ ਦੌਰਾਨ ਫਿਰ ਵੀ ਉਸ ਨੇ ਸੌਰੀ ਫੀਲ ਕਰ ਲਿਆ ਦੱਸਿਆ ਜਾ ਰਿਹਾ ਹੈ । ਇਸ ਦੌਰਾਨ ਲੜਕੀ ਨੇ ਕੁਝ ਆਪਣੇ ਹਮਾਇਤੀਆਂ ਨੂੰ ਫੋਨ ਕਾਲ ਕਰਕੇ ਬੁਲਾ ਲਿਆ । ਬੱਸ ਤੋਂ ਬਾਅਦ ਆਟੋ ਰਾਹੀਂ ਜਦੋਂ ਡੇਵਿਡ ਅਦਾਲਤੀ ਕੰਪਲੈਕਸ ਅੰਦਰ ਉਤਰੇ ਤਾਂ ਉਹ ਲੜਕੀ ਵੀ ਆਟੋ 'ਤੇ ਹੀ ਸਵਾਰ ਸੀ । ਇਸ ਦੌਰਾਨ ਅਦਾਲਤ ਕੰਪਲੈਕਸ ਦੇ ਗੇਟ ਮੂਹਰੇ ਲੜਕੀ ਵੱਲੋਂ ਇਸ਼ਾਰਾ ਕਰਨ ਤੇ ਅਚਾਨਕ ਕਾਰ ਤੇ ਆਏ ਹਮਲਾਵਰਾਂ ਨੇ ਉਸ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ । ਹਮਲਾਵਰਾਂ ਵੱਲੋਂ ਜਿਹੜੀ ਸਵਿਫਟ ਕਾਰ ਵਰਤੋਂ ਵਿੱਚ ਲਿਆਂਦੀ ਗਈ ਹੈ , ਉਸ ਦੇ ਨੰਬਰ ਅਨੁਸਾਰ ਉਹ ਐੱਸ ਡੀ ਐੱਮ ਦਫ਼ਤਰ ਫ਼ਾਜ਼ਿਲਕਾ ਵਿਖੇ ਸੁਭਾਸ਼ ਚੰਦਰ ਦੇ ਨਾਮ 'ਤੇ ਰਜਿਸਟਰਡ ਹੈ ।
ਇਸ ਸਬੰਧੀ ਪੁਲਸ ਥਾਣਾ ਸਿਟੀ ਫ਼ਾਜ਼ਿਲਕਾ ਅੰਦਰ ਕਾਰਵਾਈ ਲਈ ਲਿਖਤੀ ਸ਼ਿਕਾਇਤ ਕੀਤੀ ਗਈ ਹੈ ।
Total Responses : 936