ਭੱਜਣ ਦੀ ਫ਼ਿਰਾਕ ਵਿਚ ਸਨ ਦੋਸ਼ੀ ਰੇਲਵੇ ਸਟੇਸ਼ਨ ਤੋਂ ਕੀਤਾ ਕਾਬੂ
ਨਿਰਵੈਰ ਸਿੰਘ ਸਿੰਧੀ
ਮਮਦੋਟ ,14 ਅਕਤੂਬਰ 2019 :- ਥਾਣਾ ਮਮਦੋਟ ਦੀ ਪੁਲਿਸ ਨੇ , ਵਿਆਹ ਦਾ ਝਾਂਸਾ ਦੇ ਕੇ ਜਬਰ ਜਿਨਾਹ ਕਰਨ ਦੇ ਤਿੰਨ ਦੋਸ਼ੀਆਂ ਵਿਚੋਂ ਦੋ ਨੂੰ ਗ੍ਰਿਫਤਾਰ ਕਰਨ ਦਾ ਦਾਹਵਾ ਕੀਤਾ ਹੈ | ਇਥੇ ਵਰਨਣਯੋਗ ਹੈ ਕਿ ਲੜਕੀ ਦੀ ਮਾਂ ਪਰਮਜੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਨੇੜੇ ਗੁਰੁਦਆਰਾ ਨਾਨਕ ਨਿਵਾਸ ਮਮਦੋਟ ਨੇ ਥਾਣਾ ਮਮਦੋਟ ਵਿਖੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਦੀ 15 ਸਾਲਾਂ ਦੀ ਨਾਬਾਲਗ ਲੜਕੀ ਜੋ ਕਿ 10ਵੀ ਕਲਾਸ ਵਿਚ ਪੜ੍ਹਦੀ ਹੈ , ਸ਼ਾਮ ਸਮੇ ਬਜਾਰ ਵਿਚ ਕੁਝ ਸਮਾਨ ਖਰੀਦਣ ਲਈ ਗਈ ਸੀ । ਜਦੋ ਉਸ ਦੀ ਲੜਕੀ ਕਾਫੀ ਸਮੇ ਬਾਅਦ ਘਰ ਵਾਪਿਸ ਨਹੀ ਪਰਤੀ ਤਾ ਉਸ ਦੇ ਪਰਿਵਾਰ ਵਾਲਿਆ ਨੇ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ । ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਲੜਕੀ ਨੂੰ ਕਥਿਤ ਤੌਰ ਤੇ ਰਿਤਿਕ ਪੁੱਤਰ ਜੱਜੀ ਵਿਆਹ ਦਾ ਝਾਂਸਾ ਦੇ ਕੇ ਆਪਣੇ 2 ਹੋਰ ਸਾਥੀਆਂ ਗੋਬਿੰਦਾ ਅਤੇ ਰਾਜਾ ਨੂੰ ਨਾਲ ਲੈ ਕੇ ਸਵੀਫਟ ਕਾਰ ਵਿਚ ਬੈਠਾ ਕੇ ਜਿਸ ਨੂੰ ਰਾਜਾ ਚਲਾ ਰਿਹਾ ਸੀ ਭਜਾ ਕੇ ਲੈ ਗਏ ਹਨ । ਇਸ ਸਬੰਧੀ ਜਦੋਂ ਥਾਣਾ ਮਮਦੋਟ ਦੇ ਐਸ.ਐਚ.ਓ ਜਸਵੰਤ ਸਿੰਘ ਲਾਡੋ ਨਾਲ ਗੱਲਬਾਤ ਕੀਤੀ ਤਾਂ ਓਹਨਾ ਦੱਸਿਆ ਕਿ ਲੜਕੀ ਦੀ ਮਾਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੀ ਲੜਕੀ ਨੂੰ ਉੱਕਤ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਭਜਾ ਕੇ ਲੈ ਗਿਆ ਹੈ | ਲੜਕੀ ਦੀ ਮਾਂ ਦੇ ਬਿਆਨਾਂ ਦੇ ਅਧਾਰ ਤੇ ਸ਼ਿਕਾਇਤ ਦਰਜ ਕਰਕੇ ਮੁਕੱਦਮਾਂ ਦਰਜ ਕਰ ਦਿੱਤਾ ਹੈ ਅਤੇ ਸਬ ਇੰਸਪੈਕਟਰ ਸੁਖਪਾਲ ਸਿੰਘ, ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਸਮੇਤ ਪੁਲਿਸ ਪਾਰਟੀ ਉਕਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਤਾਂ ਰੇਲਵੇ ਸਟੇਸ਼ਨ ਫਿਰੋਜਪੁਰ ਤੋ ਉਕਤ ਦੋਸ਼ੀ ਰਿਤਿਕ ਜੋ ਕਿ ਬਾਹਰ ਜਾਣ ਲਈ ਲੜਕੀ ਸਮੇਤ ਸਟੇਸ਼ਨ ਤੇ ਖੜੇ ਸੀ ਨੂੰ ਗ੍ਰਿਫਤਾਰ ਕਰਕੇ ਲੜਕੀ ਨੂੰ ਬਰਾਮਦ ਕੀਤਾ ਅਤੇ ਦੂਸਰੇ ਦੋਸ਼ੀ ਗੋਬਿੰਦਾ ਨੂੰ ਸਾਰਾਗ੍ਹੜੀ ਤੋ ਗ੍ਰਿਫਤਾਰ ਕੀਤਾ ਗਿਆ | ਇਸ ਸਬੰਧੀ ਤਫਤੀਸ਼ ਕਰ ਰਹੇ ਸਬ ਇੰਸਪੈਕਟਰ ਸੁਖਪਾਲ ਸਿੰਘ ਅਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾ ਕੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਤੀਸਰੇ ਸਾਥੀ ਦੀ ਭਾਲ ਲਈ ਪੁਲਿਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ |
ਕੈਪਸ਼ਨ :- ਥਾਣਾ ਮਮਦੋਟ ਪੁਲਿਸ ਵੱਲੋ ਲੜਕੀ ਨੂੰ ਭਜਾ ਕੇ ਲੈ ਜਾਣ ਵਾਲੇ 2 ਕਥਿਤ ਦੋਸ਼ੀਆਂ ਨਾਲ ਪੁਲਿਸ ਪਾਰਟੀ |