← ਪਿਛੇ ਪਰਤੋ
ਨਵੇਂ ਐਸ.ਐਚ.ਉ. ਦੀ ਨਿਯੁਕਤੀ ਲਈ ਪੰਜਾਬ ਪੁਲਿਸ ਤੋਂ ਪੈਨਲ ਦੀ ਮੰਗ
ਚੰਡੀਗੜ੍ਹ,14 ਅਕਤੂਬਰ 2019: ਭਾਰਤੀ ਚੋਣ ਕਮਿਸ਼ਨ ਨੇ ਅੱਜ ਐਸ.ਐਚ.ਉ.ਦਾਖਾ ਦੇ ਤਬਾਦਲੇ ਨੂੰ ਮੰਨਜ਼ੂਰੀ ਦੇ ਦਿਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਅੈਸ ਕਰੁਣਾ ਰਾਜੂ ਨੇ ਦੱਸਿਆ ਕਿ ਐਸ.ਐਚ.ਉ.ਦਾਖਾ ਦੇ ਖ਼ਿਲਾਫ਼ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਅਤੇ ਆਪਣੀ ਟਿੱਪਣੀ ਸਹਿਤ ਭਾਰਤ ਚੋਣ ਕਮਿਸ਼ਨ ਨੂੰ ਅਗਲੀ ਕਾਰਵਾਈ ਹਿੱਤ ਭੇਜ ਦਿੱਤੀ ਸੀ। ਡਾ.ਰਾਜੂ ਨੇ ਦੱਸਿਆ ਕਿ ਦਾਖਾ ਵਿਖੇ ਨਵਾ ਐਸ.ਐਚ.ਉ.ਲਗਾਉਣ ਲਈ ਪੰਜਾਬ ਪੁਲਿਸ ਤੋਂ ਪੈਨਲ ਦੀ ਮੰਗ ਕਰ ਲੲੀ ਗੲੀ ਹੈ।
Total Responses : 936