ਹਰਦਮ ਮਾਨ
ਸਰੀ, 14 ਅਕਤੂਬਰ-ਪੈਸੀਫਿਕ ਆਰਟ ਸਟੋਨ ਇੰਕ. ਦੇ ਪ੍ਰਧਾਨ ਚਰਨਜੀਤ ਸਿੰਘ ਢੱਡਵਾਲ ਤੇ ਵਾਈਸ ਪ੍ਰਧਾਨ ਜਸਵੀਰ ਸਿੰਘ ਅਤੇ ਫਾਦਰ ਐਂਡ ਸਨ ਮੇਸਨਰੀ ਅਤੇ ਕਰਬਿੰਗ ਲਿਮਟਿਡ ਦੇ ਮਾਲਕ ਮੁਕੇਸ਼ ਸ਼ਰਮਾ ਨੇ ਬੀਤੇ ਦਿਨ ਸਰੀ ਨਿਊਟਨ ਤੋਂ ਲਿਬਰਲ ਉਮੀਦਵਾਰ ਸੁਖ ਧਾਲੀਵਾਲ ਦੇ ਸਮਰਥਨ ਵਿੱਚ ਆਪਣੇ ਹਮਾਇਤੀਆਂ ਦੀ ਇੱਕ ਚੋਣ ਮੀਟਿੰਗ ਕਰਕੇ ਸੁਖ ਧਾਲੀਵਾਲ ਦੀ ਡਟ ਕੇ ਮਦਦ ਕਰਨ ਦਾ ਅਹਿਦ ਕੀਤਾ।
ਮੀਟਿੰਗ ਵਿਚ ਪੁੱਜੇ ਸੁਖ ਧਾਲੀਵਾਲ ਨੇ ਮੀਟਿੰਗ ਵਿਚ ਹਾਜਰ ਸਾਰੇ ਸਮੱਰਥਕਾਂ ਦਾ ਧੰਨਵਾਦ ਕਰਦਿਆਂ ਇਕ ਵਾਰ ਫੇਰ ਜਸਟਿਨ ਟਰੂਡੋ ਦੀ ਸਰਕਾਰ ਕਾਇਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ਼ਿੰਗਾਰਾ ਸਿੰਘ, ਚਮਕੌਰ ਸਿੰਘ ਸੇਖੋਂ, ਗੁਰਨਾਮ ਸਿੰਘ, ਅਜੀਤ ਸਿੰਘ, ਨਵਤੇਜ ਸਿੰਘ, ਵਰਿੰਦਰ ਸਿੰਘ ਸਹੋਤਾ, ਜਸਬੀਰ ਸਿੰਘ ਚੰਦੀ ਸ਼ਾਮਲ ਸਨ।