ਰਜਨੀਸ਼ ਸਰੀਨ
ਗੁਰਦਾਸਪੁਰ 15 ਅਕਤੂਬਰ 2019 - ਸਰਹੱਦੀ ਜਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਨੂੰ ਮਿਆਰੀ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸ਼ਤ ਪ੍ਤੀਸ਼ਤ ਤਹਿਤ ਸੌ ਫੀਸਦੀ ਨਤੀਜੇ ਪ੍ਰਾਪਤ ਕਰਨ ਲਈ ਸਕੂਲ ਮੁਖੀ ਤੇ ਅਧਿਆਪਕ ਉਤਸ਼ਾਹੀ ਹੋ ਕੇ ਕੰਮ ਕਰਨ ਲੱਗੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਜਿਲ੍ਹਾ ਗੁਰਦਾਸਪੁਰ ਦੇ ਲਗਭਗ 2700 ਅਧਿਆਪਕਾਂ ਨੂੰ ਪ੍ਸ਼ੰਸਾ ਪੱਤਰ ਦੇਣ ਸਮੇਂ ਪੇ੍ਰਿਤ ਕਰਦਿਆਂ ਕੀਤਾ।
ਉਹਨਾਂ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਜਮਾਤ ਅਨੁਸਾਰ ਵਿਸ਼ੇ ਅਤੇ ਉਪ ਵਿਸ਼ੇ ਦੀ ਸੂਝ ਬੂਝ ਵਧਾਉਣ ਲਈ ਈ-ਕੰਟੈਂਟ ਤਿਆਰ ਕਰਕੇ ਅਧਿਆਪਕਾਂ ਦੀ ਵਰਤੋਂ ਲਈ ਭੇਜਿਆ ਗਿਆ ਹੈ। ਸਿੱਖਿਆ ਵਿਭਾਗ ਦੇ ਹਜ਼ਾਰਾਂ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਤਿਆਰ ਹੋ ਚੁੱਕੇ ਹਨ ਜਿਸ ਲਈ ਸਿੱਖਿਆ ਵਿਭਾਗ ਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਈ-ਕੰਟੈਂਟ ਨੂੰ ਵਰਤੋਂ ਵਿੱਚ ਲਿਆਉਣਾ ਵੀ ਸ਼ੁਰੂ ਕਰ ਦਿੱਤਾ ਹੈ। ਉਹਨਾਂ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪਿਛਲੇ ਸਾਲ ਦੇ ਵਧੀਆ ਨਤੀਜਿਆਂ ਲਈ ਮੁਬਾਰਕਬਾਦ ਬਾਦ ਦਿੱਤੀ ਅਤੇ ਭਵਿੱਖ ਵਿੱਚ ਇਹਨਾਂ ਨਤੀਜਿਆਂ ਨੂੰ ਪਹਿਲਾਂ ਨਾਲੋਂ ਵੱਧ ਮਿਆਰੀ ਬਨਾਉਣ ਲਈ ਸਕੂਲ ਪੱਧਰ ਤੱਕ ਦੀ ਮਾਣਯੋਗ ਯੋਜਨਾਬੰਦੀ ਤਿਆਰ ਕਰਨ ਲਈ ਕਿਹਾ।
ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪੇ੍ਰਦਿਆਂ ਕਿਹਾ ਕਿ ਸਕੂਲਾਂ ਵਿੱਚ ਅੱਜ ਦੇ ਸ਼ਬਦ ਗਤੀਵਿਧੀ ਨੇ ਵਿਦਿਆਰਥੀਆਂ ਦੀ ਸੋਚਣ ਸ਼ਕਤੀ ਦਾ ਦਾਇਰਾ ਵਿਸ਼ਾਲ ਕੀਤਾ ਹੈ। ਸਮੇਂ-ਸਮੇਂ 'ਤੇ ਮੁੱਖ ਦਫ਼ਤਰ ਵੱਲੋਂ ਭੇਜੇ ਜਾ ਰਹੇ ਆਨ-ਲਾਇਨ ਕੁਇਜ਼ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਨੂੰ ਵਧੀਆ ਬਣਾਉਣ ਵਿੱਚ ਸਹਾਈ ਹੋ ਰਹੇ ਹਨ।
ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਪੰਜਾਬ ਵਿੱਚ ਪਿਛਲੇ ਸਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਰਿਕਾਰਡਤੋੜ ਵਾਧੇ ਨੂੰ ਬਣਾਈ ਰੱਖਣ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਨਾਲ ਜੋੜ ਕੇ ਰੱਖਣ ਲਈ ਸੋਸ਼ਲ ਮੀਡੀਆ ਰਾਹੀਂ ਅਧਿਆਪਕ-ਮਾਪੇ ਗਰੁੱਪ ਬਣਾ ਕੇ ਸਕੂਲਾਂ ਦੀਆਂ ਅਕਾਦਮਿਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਸਾਂਝੀਆਂ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਮਾਪਿਆਂ ਨੂੰ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਕੀਤੇ ਜਾ ਕਾਰਜਾਂ ਬਾਰੇ ਨਿਰੰਤਰ ਜਾਣਕਾਰੀ ਮਿਲਦੀ ਰਹੇ।
ਉਹਨਾਂ ਅਧਿਆਪਕਾਂ ਨੂੰ ਫਿੱਟ ਗੁਰੂ ਐਪ ਰਾਹੀਂ ਸਿਹਤ ਸਬੰਧੀ ਵਿਸ਼ੇਸ਼ ਧਿਆਨ ਰੱਖਣ ਹਿੱਤ ਵੀ ਚੇਤੰਨ ਕੀਤਾ ਕਿ ਚੰਗਾ ਸਿਹਤਮੰਦ ਅਧਿਆਪਕ ਕਲਾਸਰੂਮ ਵਿੱਚ ਉਤਸ਼ਾਹੀ ਹੋ ਕੇ ਆਪਣਾ ਸਰਵੋਤਮ ਨਤੀਜਾ ਦੇ ਸਕਦਾ ਹੈ। ਉਹਨਾਂ ਅਧਿਆਪਕਾਂ ਨੂੰ ਰੋਜ਼ਾਨਾ ਸੈਰ ਅਤੇ ਹਲਕੀ ਕਸਰਤ ਕਰਨ ਦੀ ਸਲਾਹ ਦਿੱਤੀ।
ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਜਾਣ ਕੇ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਅਧਿਆਪਕਾਂ ਵੱਲੋਂ ਹੁਣ ਤੋਂ ਹੀ ਸਕੂਲਾਂ ਵਿੱਚ ਬੋਰਡ ਦੀਆਂ ਜਮਾਤਾਂ ਦੇ ਜੀਰੋ ਪੀਰੀਅਡ ਜਾਂ ਵਾਧੂ ਕਲਾਸਾਂ ਛੁੱਟੀ ਵਾਲੇ ਦਿਨ ਵੀ ਲਈਆਂ ਜਾਣ ਲੱਗੀਆਂ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜਿਹੜੇ ਐਨਐਮਐਮਐਸ ਅਤੇ ਐਨਟੀਐਸਈ ਮੁਕਾਬਲਿਆਂ ਵਿੱਚ ਭਾਗ ਲੈਣ ਜਾ ਰਹੇ ਹਨ ਉਹਨਾਂ ਦੀ ਤਿਆਰੀ ਵੀ ਸਕੂਲ ਪੱਧਰ 'ਤੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਕੂਲ ਸਮੇਂ ਤੋਂ ਬਾਅਦ ਆਪਣੇ ਪੱਧਰ 'ਤੇ ਕਰਵਾਈ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। ਸਿੱਖਿਆ ਵਿਭਾਗ ਨੂੰ ਅਜਿਹੇ ਮਿਹਨਤੀ ਅਧਿਆਪਕਾਂ ਤੇ ਮਾਣ ਹੈ ਅਤੇ ਰਹੇਗਾ।
ਇਸ ਮੌਕੇ ਸਿੱਖਿਆ ਵਿਭਾਗ ਦੇ ਵੱਲੋਂ ਈ-ਕੰਟੈਂਟ ਦੀ ਵਰਤੋਂ ਸਬੰਧੀ ਵਿਸ਼ੇਸ਼ ਜਾਣਕਾਰੀ ਡਿਪਟੀ ਐਸ ਪੀ ਡੀ ਐਜੂਸੈੱਟ ਕਰਮਜੀਤ ਕੌਰ ਦੀ ਅਗਵਾਈ ਵਿੱਚ ਈ-ਕੰਟੈਂਟ ਟੀਮ ਵੱਲੋਂ ਸਾਂਝੀ ਕੀਤੀ ਗਈ।
ਇਸ ਸਨਮਾਨ ਸਮਾਰੋਹ ਵਿੱਚ ਸਹਾਇਕ ਡਾਇਰੈਕਟਰ ਟਰੇਨਿੰਗਾਂ ਡਾ ਜਰਨੈਲ ਸਿੰਘ ਕਾਲੇਕੇ, ਰਾਕੇਸ਼ ਬਾਲਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ, ਵਿਨੋਦ ਕੁਮਾਰ ਅੱਤਰੀ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ, ਦੀਦਾਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਫਤਿਹਗੜ੍ਹ ਸਾਹਿਬ, ਲਖਵਿੰਦਰ ਸਿੰਘ ਉਪ ਜਿਲਾ ਸਿੱਖਿਆ ਅਫ਼ਸਰ, ਸੁਰੇਸ਼ ਸੈਣੀ ਉਪ ਜਿਲਾ ਸਿੱਖਿਆ ਅਫ਼ਸਰ, ਬਲਬੀਰ ਸਿੰਘ ਉਪ ਜਿਲਾ ਸਿੱਖਿਆ ਅਫ਼ਸਰ, ਅਮਰਜੀਤ ਸਿੰਘ ਏਐਸਪੀਡੀ, ਮਨਜੀਤ ਸਿੰਘ ਜ਼ਿਲ੍ਹਾ ਸੁਧਾਰ ਮੈਂਟਰ ਸੁਰਿੰਦਰ ਕੁਮਾਰ ਸਹਾਇਕ ਸਿੱਖਿਆ ਸੁਧਾਰ ਟੀਮ ਜਿੰਮੀ ਸੁਧਾਰ ਟੀਮ ਮੈਂਬਰ ਦਲਜੀਤ ਸਿੰਘ ਸੁਧਾਰ ਟੀਮ ਮੈਂਬਰ ਕੰਵਲਜੀਤ ਸਿੰਘ ਸਿੱਖਿਆ ਸੁਧਾਰ ਟੀਮ ਮੈਂਬਰ ਹਰਭਜਨ ਸਿੰਘ ਬਲਾਕ ਸਿੱਖਿਆ ਪ੍ਰਾਇਮਰੀ ਅਫ਼ਸਰ ਗੁਰਦਾਸਪੁਰ ਧਾਰੀਵਾਲ ,ਬੋਧ ਰਾਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ-2 ਅਤੇ ਫਤਹਿਗੜ੍ਹ ਚੂੜੀਆਂ, ਦੇਵੀ ਦਿਆਲ ਭੰਡਾਰੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਨਾਨਗਰ ਦੌਰਾਂਗਲਾ, ਗੁਰਮੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਨਾਨਗਰ, ਧਰਮਪੁਰ, ਧਾਰੀਵਾਲ-1, ਮੋਹਿੰਦਰ ਪਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਹਨੂੰਵਾਨ -2, ਸੁਸ਼ਮਾ ਰਾਣੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਹਰਗੋਬਿੰਦਪੁਰ, ਨਿਰਮਲਾ ਕੁਮਾਰੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਦੀਆਂ ਅਤੇ ਕਾਹਨੂੰਵਾਨ-1, ਕੁਲਵਿੰਦਰ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਲਾਨੌਰ, ਲਖਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਟਾਲਾ -2, ਅਜੈਬ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਟਾਲਾ-1, ਸੰਜੀਵ ਭੂਸ਼ਣ, ਰਾਜਿੰਦਰ ਸਿੰਘ ਚਾਨੀ ਬੁਲਾਰਾ ਸਿੱਖਿਆ ਵਿਭਾਗ, ਗੁਰਸ਼ਰਨ ਕੌਰ ਈ-ਕੰਟੈਂਟ ਕੋਆਰਡੀਨੇਟਰ, ਮਨਦੀਪ ਸਿੰਘ, ਮੇਜਰ ਸਿੰਘ, ਗਗਨਦੀਪ ਸਿੰਘ, ਜਤਿੰਦਰ ਬੈਂਸ, ਗੁਰਮੀਤ ਸਿੰਘ ਸਟੇਟ ਐਵਾਰਡੀ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਨਿਸ਼ਚਿੰਤ ਕੁਮਾਰ, ਸੁਲੱਖਣ ਸਿੰਘ ਸਹਾਇਕ ਜ਼ਿਲ੍ਹਾ ਕੁਆਰਡੀਨੇਟਰ ਸਮਾਰਟ ਸਕੂਲ, ਮਨਜਿੰਦਰ ਸਿੰਘ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ, ਗੁਰਨਾਮ ਸਿੰਘ ਜ਼ਿਲ੍ਹਾ ਮੈਂਟਰ ਗੁਰਦਾਸਪੁਰ, ਹਰਦੀਪ ਸਿੰਘ ਪਿ੍ੰਸੀਪਲ ਕੋਆਰਡੀਨੇਟਰ ਫਿਜ਼ਿਕਸ, ਰਾਜੇ ਸੈਣੀ ਪ੍ਰਿੰਸੀਪਲ ਕਮਿਸਟਰੀ, ਸੁਰਿੰਦਰਪਾਲ ਪ੍ਰਿੰਸੀਪਲ ਬਾਇਲੋਜੀ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਵਿਗਿਆਨ ਜ਼ਿਲ੍ਹਾ ਮੈਂਟਰ ਨਰਿੰਦਰ ਕੁਮਾਰ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਿਲ੍ਹਾ ਗੁਰਦਾਸਪੁਰ, ਸਕੂਲ ਬਲਾਕ ਮੈਂਟਰ, ਸਮੂਹ ਬਲਾਕ ਮਾਸਟਰ ਟਰੇਨਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਅਤੇ ਜਿਲ੍ਹਾ ਗੁਰਦਾਸਪੁਰ ਦੇ ਹਜ਼ਾਰਾਂ ਅਧਿਆਪਕ ਮੌਜੂਦ ਰਹੇ।