← ਪਿਛੇ ਪਰਤੋ
ਜਗਦੀਸ਼ ਥਿੰਦ
ਜਲਾਲਾਬਾਦ ਪੱਛਮੀ 21 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਕਾਰ ਦਾ ਸਵਾਲ ਬਣੀ ਜਲਾਲਾਬਾਦ ਸੀਟ ਦੇ ਸ਼ੁਰੂ ਹੋਏ ਮੱਤਦਾਨ ਵਿੱਚ 21 ਅਕਤੂਬਰ ਨੂੰ ਹਲਕੇ ਦੇ 204329 ਵੋਟਰ ਚੋਣ ਮੈਦਾਨ ਵਿੱਚ ਉਤਰੇ ਸਿਆਸੀ ਖਿਡਾਰੀਆਂ ਦੇ ਭਵਿੱਖ ਦਾ ਫੈਸਲਾ ਕਰਨਗੇ । ਇਨ੍ਹਾਂ ਵੋਟਰਾਂ ਵਿੱਚ 106651 ਮਰਦ , 97674 ਔਰਤਾਂ ਅਤੇ 4 ਹੋਰ ( ਹਿਜੜੇ / ਕਿੰਨਰ ) ਵੋਟਰ ਹਨ । ਕੁਝ ਸਮਾਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਲਾਲਾਬਾਦ ਵਿਧਾਨ ਸਭਾ ਹਲਕੇ ਅੰਦਰ ਕੁੱਲ 204154 ਵੋਟਰ ਸਨ । ਜਿਨ੍ਹਾਂ ਵਿੱਚੋਂ 106567 ਮੇਲ , 97583 ਫੀਮੇਲ , 4 ਅਦਰ ਵੋਟਰ ਸਨ । ਲੋਕ ਸਭਾ ਚੋਣ ਤੋਂ ਬਾਅਦ 175 ਹੋਰ ਬਾਲਗਾਂ ਨੇ ਆਪਣੀ ਉਮਰ ਹੱਦ ਪੂਰੀ ਕਰਕੇ ਵੋਟਰ ਬਣ ਕੇ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਨ ਦਾ ਹੱਕ ਪ੍ਰਾਪਤ ਕੀਤਾ ਹੈ । ਪੋਲਿੰਗ ਦੇ ਦਿਨ ਹੋਣ 'ਤੇ ਸਵੇਰ ਤੋਂ ਹੀ ਪੋਲਿੰਗ ਬੂਥਾਂ ਦੇ ਵੋਟਰਾਂ ਦੀ ਗਹਿੰਮਾ ਗਹਿੰਮੀ ਦਿਖਾਈ ਦੇਣ ਲੱਗੀ ।
Total Responses : 108