← ਪਿਛੇ ਪਰਤੋ
ਗੁਰਨਾਮ ਸਿੱਧੂ ਫਿਰੋਜ਼ਪੁਰ 21 ਅਕਤੂਬਰ 2019: ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਰਜ਼ਿ. ਫਿਰੋਜ਼ਪੁਰ ਵੱਲੋਂ ਦੀਵਾਨ ਚੰਦ ਸੁਖੀਜਾ ਪ੍ਰਧਾਨ ਦੀ ਅਗਵਾਈ ਵਿਚ ਕਾਂਸ਼ੀ ਨਗਰੀ ਮੰਦਰ ਰਾਧਾ ਕ੍ਰਿਸ਼ਨ ਅਤੇ ਪਿੰਡ ਬਾਜੀਦਪੁਰ ਦੇ ਮੰਦਿਰ ਵਿਖੇ 100 ਪੌਦੇ ਤੁਲਸੀ ਗਮਲੇ ਸਮੇਤ ਵੰਡੇ ਗਏ। ਇਸ ਮੌਕੇ ਆਏ ਲੋਕਾਂ ਨੂੰ ਤੁਲਸੀ ਦੀ ਧਾਰਮਿਕ ਅਤੇ ਆਯੂਰਵੈਦਿਕ ਇਲਾਜ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਦਨ ਗੋਪਾਲ ਸ਼ਰਮਾ, ਦੁਰਗਾ ਦਾਸ, ਰਮਨ, ਨਰਿੰਦਰ ਸ਼ਰਮਾ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਸੁਖੀਜਾ ਨੇ ਦੱਸਿਆ ਕਿ ਭਵਿੱਖ ਵਿਚ ਵੀ ਹੋਰ ਕੈਂਪ ਲਗਾਏ ਜਾਣਗੇ।
Total Responses : 107