ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 21 ਅਕਤੂਬਰ 2019 - ਸ੍ਰੀ ਹਰਿਮੰਦਰ ਸਾਹਿਬ ਨੂੰ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਕੋਲੋਂ ਅਜ਼ਾਦ ਕਰਵਾਉਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਮਹਾਨ ਸੂਰਬੀਰ ਜਰਨੈਲ ਸ਼ਹੀਦ ਬਾਬਾ ਬਲਵੰਤ ਸਿੰਘ ਦਾ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਗੁਰਦੁਆਰਾ ਬੇਰ ਸਾਹਿਬ ਪਿੰਡ ਚੱਬਾ-ਵਰਪਾਲ ਵਿਖੇ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪੈਣ ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ । ਜਿਸ ਵਿੱਚ ਢਾਡੀ ਮਿਲਖਾ ਸਿੰਘ ਮੌਜ਼ੀ, ਕਵੀਸ਼ਰ ਮਲਕੀਤ ਸਿੰਘ ਵਰਪਾਲ, ਰਾਗੀ ਬੀਬੀ ਅਮਰਜੀਤ ਕੌਰ ਚੱਬਾ, ਕਵੀਸ਼ਰ ਜੋਗਾ ਸਿੰਘ ਭਾਗੋਵਾਲੀ, ਕਵੀਸ਼ਰ ਪਲਵਿੰਦਰ ਸਿੰਘ ਬੈਂਕਾਂ, ਢਾਡੀ ਭਾਈ ਦਲਬੀਰ ਸਿੰਘ ਵਰਪਾਲ, ਕਵੀਸ਼ਰ ਭਾਈ ਸਕੱਤਰ ਸਿੰਘ ਪੰਡੋਰੀ ਅਤੇ ਰਾਗੀ ਭਾਈ ਗੁਰਸਾਹਿਬ ਸਿੰਘ ਝੀਤੇ ਆਦਿ ਨੇ ਗੁਰਬਾਣੀ ਅਤੇ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਬਾਬਾ ਜੋਗਾ ਸਿੰਘ ਗੁ. ਸ਼ਹੀਦ ਬਾਬਾ ਨੌਧ ਸਿੰਘ ਚੱਬਾ, ਬਾਬਾ ਅਵਤਾਰ ਸਿੰਘ ਘਰਿਆਲਾ, ਬਾਪੂ ਜਗੀਰ ਸਿੰਘ ਵਰਪਾਲ, ਜਥੇ. ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜ਼ਰ ਰਜ਼ਿੰਦਰ ਸਿੰਘ ਰੂਬੀ ਵਿਸ਼ੇਸ਼ ਤੌਰ 'ਤੇ ਪੁੱਜੇ। ਇਹ ਸਖ਼ਸ਼ੀਅਤਾਂ ਸਮੇਤ ਰਾਗੀ, ਢਾਡੀ ਅਤੇ ਕਵੀਸ਼ਰਾਂ ਨੂੰ ਮੈਨੇਜ਼ਰ ਹਰਵੰਤ ਸਿੰਘ, ਗੁਰਮੁੱਖ ਸਿੰਘ ਸਾਬਕਾ ਸਰਪੰਚ ਚੱਬਾ, ਬਾਪੂ ਪਿਆਰਾ ਸਿੰਘ ਆਦਿ ਵੱਲੋਂ ਗੁਰੂ ਬਖਸ਼ਿਸ਼ ਸਿਰਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਇੰਸਪੈਕਟਰ ਸੂਰਤ ਸਿੰਘ, ਇੰਸ.ਗੁਰਦਿਆਲ ਸਿੰਘ ਧਾਰੋਵਾਲੀ, ਜਗਜੀਤ ਸਿੰਘ, ਪ੍ਰਤਾਪ ਸਿੰਘ ਚੱਬਾ, ਗ੍ਰੰਥੀ ਗੁਰਸਾਹਿਬ ਸਿੰਘ, ਗ੍ਰੰਥੀ ਪੰਜਾਬ ਸਿੰਘ, ਬਾਬਾ ਗੁਰਪ੍ਰੀਤਮ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਕਸ਼ਮੀਰ ਸਿੰਘ, ਅੰਗਰੇਜ਼ ਸਿੰਘ, ਬਲਕਾਰ ਸਿੰਘ ਨੰਬਰਦਾਰ, ਬਾਬਾ ਹਰਦਿਆਲ ਸਿੰਘ, ਕੁਮੈਂਟਰ ਰਮਨ ਸਿੰਘ ਚੱਬਾ, ਮਾਹਣਾ ਸਿੰਘ, ਸਰਦੂਲ ਸਿੰਘ ਫ਼ੌਜੀ, ਦਲਬੀਰ ਸਿੰਘ, ਲਖਵਿੰਦਰ ਸਿੰਘ ਲਾਂਗੜੀ ਸਮੇਤ ਹੋਰ ਵੀ ਸੰਗਤਾਂ ਹਾਜ਼ਰ ਸਨ ਅਤੇ ਸ਼ਾਮ ਦੇ ਟਾਈਮ ਸ਼ਹੀਦ ਬਾਬਾ ਨੌਧ ਸਿੰਘ ਕਬੱਡੀ ਅਕੈਡਮੀ ਚੱਬਾ ਅਤੇ ਗੁਰਦੁਆਰਾ ਸਤਲਾਣੀ ਸਾਹਿਬ ਦੀਆਂ ਕਬੱਡੀ ਟੀਮਾਂ ਵਿਚਾਲੇ ਮੈਚ ਕਰਵਾਏ ਗਏ, ਜਿਸ 'ਚ ਸਤਲਾਣੀ ਸਾਹਿਬ ਦੀ ਕਬੱਡੀ ਟੀਮ ਜਤੇ ਰਹੀ ਜਿਸ ਨੂੰ ਪ੍ਰਬੰਧਾਂ ਵੱਲੋਂ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ• ਨਾਲ ਸਨਮਾਨਿਤ ਵੀ ਕੀਤਾ ਗਿਆ ।