← ਪਿਛੇ ਪਰਤੋ
ਵਿਦੇਸ਼ ਮੰਤਰਾਲੇ ਵੱਲੋਂ ਸਿੱਧ ਦੀ ਤੀਜੀ ਚਿੱਠੀ 'ਤੇ ਟਿੱਪਣੀ ਤੋਂ ਨਾਂਹ, ਵੈਬਸਾਈਟ 'ਤੇ ਰਜਿਸਟਰੇਸ਼ਨ ਕਰਵਾਉਣ ਲਈ ਕੀਤਾ ਇਸ਼ਾਰਾ ਨਵੀਂ ਦਿੱਲੀ, 7 ਨਵੰਬਰ, 2019 : ਨਵਜੋਤ ਸਿੱਧੂ ਵੱਲੋਂ ਵਿਦੇਸ਼ ਮੰਤਰੀ ਨੂੰ ਲਿਖੀ ਤੀਜੀ ਚਿੱਠੀ ਬਾਰੇ ਵਿਦੇਸ਼ ਮੰਤਰਾਲੇ ਨੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਹਫਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਵਿਦੇਸ਼ ਵਿਭਾਗ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਬੁਲਾਰੇ ਨੇ ਸਿੱਧੂ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਇਸ ਇਤਿਹਾਸਕ ਮੌਕੇ 'ਤੇ ਵਿਅਕਤੀ ਤੌਰ 'ਤੇ ਕਿਸੇ 'ਤੇ ਗੱਲ ਕਰਨੀ ਚਾਹੀਦੀ ਹੈ। ਵਿਅਕਤੀਗਤ ਤੌਰ 'ਤੇ ਸ਼ਰਧਾਲੂ ਵੈਬਸਾਈਟ 'ਤੇ ਰਜਿਸਟਰ ਕਰ ਸਕਦੇ ਹਨ। ਇਸ ਤਰ•ਾਂ ਬੁਲਾਰੇ ਨੇ ਸਿੱਧੂ ਨੂੰ ਵੀ ਵੈਬਸਾਈਟ 'ਤੇ ਰਜਿਸਟਰ ਕਰਨ ਵੱਲ ਇਸ਼ਾਰਾ ਕਰ ਦਿੱਤਾ।
Total Responses : 936