ਚੰਡੀਗੜ੍ਹ, 8 ਨਵੰਬਰ 2019 - ਸਰਕਾਰੀ ਡਿਊਟੀ ਦੌਰਾਨ ਸਫਰ ਕਰ ਰਹੇ ਮਾਲ ਵਿਭਾਗ ਦੇ ਪਟਵਾਰੀਆਂ ਨੂੰ ਟੋਲ ਤੋਂ ਰਾਹਤ ਦੇਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸਮੂਹ ਟੋਲ ਕੁਲੈਕਸ਼ਨ ਓਪਰੇਟਰਜ਼, ਜ਼ਿਲ੍ਹਾ ਸੰਗਰੂਰ ਨੂੰ ਲਿਖਿਆ ਗਿਆ ਕਿ ਅਕਸਰ ਹੀ ਪਟਵਾਰੀਆਂ ਵੱਲੋਂ ਆਪਣੀ ਡਿਊਟੀ ਨਿਭਾਉਣ ਹਿਤ ਫੀਲਡ 'ਚ ਕੰਮ ਕਰਨ ਲਈ ਸਫਰ ਕਰਨਾ ਪੈਂਦਾ ਹੈ ਤੇ ਜਿਸ ਕਾਰਨ ਉਨ੍ਹਾਂ ਨੂੰ ਰਸਤੇ 'ਚ ਆਉਂਦੇ ਟੋਲ ਪਲਾਜ਼ਿਆਂ 'ਤੇ ਫੀਸ ਦੇਣੀ ਪੈਂਦੀ ਹੈ।
ਅਜਿਹਾ ਹੋਣ ਨਾਲ ਉਨ੍ਹਾਂ ਨੂੰ ਵਾਧੂ ਖਰਚਾ ਝੱਲਣਾ ਪੈ ਰਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਫੀਲਡ ਦੇ ਕੰਮ ਕਰਨ 'ਚ ਦਿੱਕਤ ਪੇਸ਼ ਆ ਰਹੀ ਹੈ । ਇਸ ਲਈ ਹੁਣ ਸਰਕਾਰੀ ਡਿਊਟੀ ਦੌਰਾਨ ਸਫਰ ਕਰ ਰਹੇ ਮਾਲ ਵਿਭਾਗ ਦੇ ਪਟਵਾਰੀਆਂ ਨੂੰ ਟੋਲ ਤੋਂ ਰਾਹਤ ਦੇਣ ਲਈ ਕਿਹਾ ਗਿਆ ਹੈ।