ਮਾਲੇਰਕੋਟਲਾ ਅਤੇ ਅਹਿਮਦਗੜ੍ਹ ਵਿਚ ਆਪਸੀ ਭਾਈਚਾਰਾ ਕਾਇਮ, ਪ੍ਰਸ.ਾਸਨ ਫਿਰ ਵੀ ਚੌਕਸ : ਪਾਂਥੇ
ਐਸ.ਡੀ.ਐਮ. ਮਾਲੇਰਕੋਟਲਾ ਨੇ ਧਾਰਮਿਕ, ਰਾਜਨੀਤਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਨੁਮਾਇੰਦਿਆਂ ਨਾਲ ਕੀਤੀ ਹੰਗਾਮੀ ਮੀਟਿੰਗ
ਕਿਹਾ, ਕਿਸੇ ਨੂੰ ਵੀ ਮਾਹੌਲ ਖ.ਰਾਬ ਕਰਨ ਦੀ ਇਜਾਜ.ਤ ਨਹੀਂ ਦਿੱਤੀ ਜਾਵੇਗੀ
ਪ੍ਰਸ.ਾਸਨ ਨੇ ਚੁੱਕੇ ਅਹਿਤਿਆਤੀ ਕਦਮ, ਕੰਟਰੋਲ ਰੂਮ ਸਥਾਪਿਤ
ਮਲੇਰਕੋਟਲਾ 09 ਨਵੰਬਰ 2019: ਅਯੁੱਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਸਬੰਧੀ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਮਾਲੇਰਕੋਟਲਾ ਸ.ਹਿਰ ਅਤੇ ਆਸ^ਪਾਸ ਦੇ ਖੇਤਰਾਂ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਅਤੇ ਸ੍ਰੀ ਸੁਮਿਤ ਸੂਦ, ਉਪ ਕਪਤਾਨ ਪੁਲਿਸ, ਮਾਲੇਰਕੋਟਲਾ ਦੀ ਅਗਵਾਈ ਹੇਠ ਇਕ ਵਿਸ.ਾਲ ਫਲੈਗ ਮਾਰਚ ਕੱਢਿਆ ਗਿਆ|ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਤੋਂ ਸ.ੁਰੂ ਹੋਇਆ ਇਹ ਫਲੈਗ ਮਾਰਚ ਟਰੱਕ ਯੂਨੀਅਨ ਚੌਂਕ, ਕਾਲਜ ਰੋਡ, ਪਿਪਲੀ ਵਾਲਾ ਪਟਰੌਲ ਪੰਪ, ਹੈਦਰ ਸ.ੇਖ., ਵੱਡੀ ਈਦਗਾਹ, ਰਾਏਕੋਟ ਰੋਡ ਤੋਂ ਹੁੰਦਾ ਹੋਇਆ ਵਾਪਸ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵਿਖੇ ਪਹੁੰਚ ਕੇ ਸਮ
ਾਪਤ ਹੋਇਆ|ਇਸ ਫਲੈਗ ਮਾਰਚ ਵਿਚ ਸ੍ਰੀ ਬਾਦਲ ਦੀਨ, ਤਹਿਸੀਲਦਾਰ ਮਾਲੇਰਕੋਟਲਾ, ਸ੍ਰੀ ਭੁਪਿੰਦਰ ਸਿੰਘ, ਤਹਿਸੀਲਦਾਰ, ਅਹਿਮਦਗੜ੍ਹ, ਸ੍ਰੀ ਨਰਿੰਦਰਪਾਲ ਸਿੰਘ, ਨਾਇਬ ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਜਗਦੀਪਇੰਦਰ ਸਿੰਘ, ਨਾਇਬ ਤਹਿਸੀਲਦਾਰ ਅਮਰਗੜ੍ਹ ਤੋਂ ਇਲਾਵਾ ਸਮੂਹ ਥਾਣਾ ਮੁਖੀ, ਸਮੂਹ ਵਿਭਾਗਾਂ ਦੇ ਮੁਖੀ ਆਦਿ ਵੀ ਨਾਲ ਸਨ|ਇਸ ਸਮੇਂ ਸ੍ਰੀ ਪਾਂਥੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਸ.ਹਿਰ ਵਿਚ ਸਥਿਤੀ ਆਮ ਵਾਂਗ ਹੈ|ਇਥੋਂ ਦੇ ਲੋਕ ਆਪਸੀ ਭਾਈਚਾਰੇ ਨਾਲ ਮਿਲ ਕੇ ਰਹਿ ਰਹੇ ਹਨ|ਉਨ੍ਹਾਂ ਦੱਸਿਆ ਕਿ ਇਹ ਫਲੈਗ ਮਾਰਚ ਲੋਕਾਂ ਦੇ ਮਨਾਂ ਵਿਚ ਪੈਦਾ ਹੋਣ ਵਾਲੇ ਡਰ ਨੂੰ ਖ.ਤਮ ਕਰਨ ਲਈ ਕੀਤਾ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਪੱਤਰਕਾਰਾਂ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਅੱਜ ਸਵੇਰੇ ਪੀਸ ਕਮੇਟੀ ਦੀ ਇਕ ਹੰਗਾਮੀ ਮੀਟਿੰਗ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵਿਚ ਸਵੇਰੇ 8.30 ਵਜੇ ਕੀਤੀ ਗਈ ਸੀ|ਇਸ ਮੀਟਿੰਗ ਸ.ਹਿਰ ਦੀਆਂ ਸਾਰੀਆਂ ਧਾਰਮਿਕ, ਸਿਆਸੀ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ|ਸ੍ਰੀ ਪਾਂਥੇ ਨੇ ਮੀਟਿੰਗ ਹਾਜ.ਰ ਸਮੂਹ ਨੁਮਾਇੰਦਿਆਂ ਨੂੰ ਸ.ਹਿਰ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਅਪੀਲ ਕਰਦਿਆਂ ਪ੍ਰਸ.ਾਸਨ ਨੂੰ ਸਹਿਯੋਗ ਦੇਣ ਲਈ ਕਿਹਾ|ਉਨ੍ਹਾਂ ਕਿਹਾ ਕਿ ਕਿਸੇ ਵੀ ਸ.ਰਾਰਤੀ ਅਨਸਰ ਨੂੰ ਸ.ਹਿਰ ਦਾ ਮਾਹੌਲ ਖ.ਰਾਬ ਕਰਨ ਦੀ ਇਜਾਜ.ਤ ਨਹੀਂ ਦਿੱਤੀ ਜਾਵੇਗੀ|ਸ੍ਰੀ ਪਾਂਥੇ ਨੇ ਮੀਟਿੰਗ ਵਿਚ ਹਾਜ.ਰ ਸਮੂਹ ਰਾਜਨੀਤਕ, ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਿਚਾਰ ਬੜੇ ਧਿਆਨ ਨਾਲ ਸੁਣੇ|ਮੀਟਿੰਗ ਵਿਚ ਹਾਜ.ਰ ਸਮੂਹ ਨੁਮਾਇੰਦਿਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਸਬ ਡਵੀਜ.ਨ ਮਾਲੇਰਕੋਟਲਾ ਵਿਚ ਮਿਤੀ 09.11.2019 ਤੋਂ 12.11.2019 ਤੱਕ ਇੰਟਰਨੈਟ ਸੇਵਾਵਾਂ ਠੱਪ ਰੱਖੀਆਂ ਜਾਣ ਤਾਂ ੦ੋ ਸੋਸ..ਲ ਮੀਡੀਆ ਰਾਹੀਂ ਸ.ਰਾਰਤੀ ਅਨਸਰਾਂ ਨੂੰ ਮਾਹੌਲ ਖ.ਰਾਬ ਕਰਨ ਦਾ ਮੌਕਾ ਨਾ ਮਿਲ ਸਕੇ||ਸ੍ਰੀ ਪਾਂਥੇ ਨੇ ਦੱਸਿਆ ਕਿ ਇਸ ਮਤੇ ਨੂੰ ਡਿਪਟੀ ਕਮਿਸ.ਨਰ, ਸੰਗਰੂਰ ਪਾਸ ਪ੍ਰਵਾਨਗੀ ਹਿੱਤ ਭੇ੦ ਦਿੱਤਾ ਗਿਆ ਹੈ|
ਸ੍ਰੀ ਪਾਂਥੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਅਤੇ ਸ.ਹਿਰ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਜਾ ਚੁੱਕੇ ਹਨ ਅਤੇ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਸਟਾਫ ਨੂੰ 24 ਘੰਟੇ ਹੈਡ ਕੁਆਰਟਰ ਉਪਰ ਹਾਜ.ਰ ਰਹਿਣ ਲਈ ਕਿਹਾ ਗਿਆ ਹੈ|ਸ੍ਰੀ ਪਾਂਥੇ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵਿਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਫੋਨ ਨੰਬਰ 01675^253025 ਹੈ ਅਤੇ ਐਸ.ਡੀ.ਐਮ. ਦਫਤਰ ਅਹਿਮਦਗੜ੍ਹ ਦਾ ਫੋਨ ਨੰਬਰ 01675^241111 ਹੈ ਜਿਸ ਸਬੰਧੀ ਸ੍ਰੀ ਪਾਂਥੇ ਨੇ ਸਮੂਹ ਸ.ਹਿਰ ਵਾਸੀਆਂ ੂਨੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸ.ਰਾਰਤੀ ਅਨਸਰ ਮਾਹੌਲ ਖਰ.ਾਬ ਕਰਨ ਦੀ ਕੋਸਿ.ਸ. ਕਰਦਾ ਹੈ ਤਾਂ ਤੁਰੰਤ ਇਨ੍ਹਾਂ ਨੰਬਰਾਂ ਉਪਰ ਸੂਚਿਤ ਕਰ ਸਕਦਾ ਹੈ>
ਸ੍ਰੀ ਪਾਂਥੇ ਨੇ ਦੱਸਿਆ ਕਿ ਪ੍ਰਸ.ਾਸਨ ਨੇ ਅਹਿਤਿਆਤੀ ਕਦਮ ਚੁੱਕਦਿਆਂ ਸਬ ਡਵੀਜ.ਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਵਿਚ ਪੈਂਦੇ ਸਮੂਹ ਪੈਟਰੋਲ ਪੰਪ ਮਾਲਕਾਂ ਨੂੰ ਸਖਤ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਬੋਤਲ, ਕੇਨ, ਡਰੰਮ ਆਦਿ ਵਿਚ ਖੁੱਲ੍ਹਾ ਪੈਟਰੌਲ ਜਾਂ ਡੀਜ.ਲ ਨਾ ਦਿੱਤਾ ਜਾਵੇ|੍ਰਸ੍ਰੀ ਪਾਂਥੇ ਨੇ ਦੱਸਿਆ ਕਿ ਇਸੇ ਤਰ੍ਹਾਂ ਸਬ ਡਵੀਜ.ਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਵਿਚ ਸਥਿਤ ਵੱਖ^ਵੱਖ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਵੀ ਹਦਾਇਤ ਕਰ ਦਿੱਤੀ ਗਈ ਹੈ ਕਿ ਆਪਣੇ ਆਪਣੇ ਗੋਦਾਮਾਂ ਦੀ ਸੁਰੱਖਿਆ ਨਿੱਜੀ ਤੌਰ ਤੇ ਯਕੀਨੀ ਬਣਾਈ ਜਾਵੇ|ਇਸ ਤੋਂ ਇਲਾਵਾ ਸ.ਹਿਰ ਵਿਚ ਜਗ੍ਹਾ^ਜਗ੍ਹਾ ਵੱਡੀ ਗਿਣਤੀ ਵਿਚ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ|ਸ੍ਰੀ ਪਾਂਥੇ ਨੇ ਦੱਸਿਆ ਕਿ ਸਿਵਲ ਹਸਪਤਾਲ ਮਾਲੇਰਕੋਟਲਾ, ਅਹਿਮਦਗੜ੍ਹ, ਅਮਰਗੜ੍ਹ ਅਤੇ ਪੰਜਗਰਾਈਆਂ ਨੂੰ ਆਦੇਸ. ਦਿੱਤੇ ਗਏ ਹਨ ਕਿ ਮੈਡੀਕਲ ਸਟਾਫ ਨੂੰ 24 ਘੰਟੇ ਹੈਡਕੁਆਰਟਰ ਉਪਰ ਹਾਜ.ਰ ਰਹਿਣ ਲਈ ਪਾਬੰਦ ਕੀਤਾ ਜਾਵੇ ਅਤੇ ਐਂਬੂਲੈਂਸਾਂ ਵੀ ਹਰ ਸਮੇਂ ਤਿਆਰ ਰੱਖੀਆਂ ਜਾਣ|ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਨੂੰ ਵੀ ਲੋੜ ਪੈਣ ਤੇ ਨਾਲ ਲੱਗਦੇ ਸ.ਹਿਰਾਂ ਵਿਚੋਂ ਫਾਇਰ ਗੱਡੀਆਂ ਮੰਗਵਾਉਣ ਲਈ ਅਗੇਤੇ ਪ੍ਰਬੰਧ ਕਰਨ ਲਈ ਲਿਖ ਦਿੱਤਾ ਗਿਆ ਹੈ ਅਤੇ ਸਟਾਫ ਨੂੰ 24 ਘੰਟੇ ਹਾਜ.ਰ ਰਹਿਣ ਲਈ ਕਿਹਾ ਗਿਆ ਹੈ|ਅਖ.ੀਰ ਵਿਚ ਸ੍ਰੀ ਪਾਂਥੇ ਨੇ ਸਮੂਹ ਸ.ਹਿਰ ਵਾਸੀਆਂ ਨੂੰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਿਚ ਪ੍ਰਸ.ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ|