← ਪਿਛੇ ਪਰਤੋ
ਜਦੋਂ ਮਨਮੋਹਨ ਸਿੰਘ ਨੇ ਖੁਦ ਮਹਿਮੂਦ ਕੁਰੈਸ਼ੀ ਨੂੰ ਚਾਹ ਪਿਆਈ ਕਰਤਾਰਪੁਰ ਸਾਹਿਬ, 11 ਨਵੰਬਰ, 2019 : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਿੰਨੀ ਸਾਦਗੀ ਤੇ ਹਲੀਮੀ ਦੇ ਧਾਰਨੀ ਹਨ, ਇਸਦਾ ਪ੍ਰਗਟਾਵਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਕੀਤਾ ਹੈ। ਉਹਨਾਂ ਦੱਸਿਆ ਕਿ ਜਦੋਂ ਇਕ ਵਾਰ ਉਹ ਭਾਰਤ ਆਏ ਸਨ ਤਾਂ ਡਾ. ਮਨਮੋਹਨ ਸਿੰਘ ਨੂੰ ਮਿਲਣ ਲਈ ਉਹਨਾਂ ਦੇ ਘਰ ਗਏ ਜਿਥੇ ਉਹਨਾਂ ਦੀ ਧਰਮ ਪਤਨੀ ਗੁਰਸ਼ਰਨ ਕੌਰ ਨੇ ਖੁਦ ਚਾਹ ਬਣਾਈ ਅਤੇ ਡਾ. ਮਨਮੋਹਨ ਸਿੰਘ ਨੇ ਖੁਦ ਇਹ ਚਾਹ ਉਹਨਾਂ ਨੂੰ ਪਿਆਈ। ਇਹ ਗੱਲ ਖੁਦ ਕੁਰੈਸ਼ੀ ਨੇ ਡਾ ਮਨਮੋਹਨ ਸਿੰਘ ਨੂੰ ਯਾਦ ਕਰਵਾਈ।
Total Responses : 108