ਚੰਡੀਗੜ੍ਹ, 11 ਨਵੰਬਰ 2019 -ਸ਼੍ਰੀ ਗੁਰੂਨਾਨਕ ਦੇਵ ਜੀ ਦੇ 550ਸਾਲਾ ਸਮਾਗਮਾਂ ਦੇ ਅੰਤਰਗਤ ਪੰਜਾਬ ਸਰਕਾਰ ਵਲੋਂ ਕਪੂਰਥਲਾ ਵਿਖੇ ਇੰਦਰ ਕੁਮਾਰ ਗੁਜਰਾਲ ਯੂਨੀਵਰਸਿਟੀ ਵਿਚ ਪੰਜਾਬ ਦੀਆਂ ਪ੍ਰਮੁਖ ਸਖਸ਼ੀਅਤਾਂ ਦਾ ਆਪੋ ਆਪਣੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੇਸ਼ਾਂ ਬਦੇਸ਼ਾਂ ਵਿਚ ਵਸਦੇ ਉਘੇ ਪੰਜਾਬੀਆਂ ਦੇ ਸਨਾਮਨ ਦੇ ਨਾਲ ਨਾਲ ਪੰਜਾਬ ਦੇ ਬਾਸ਼ਿਂਦਿਆਂ ਦਾ ਸਨਮਾਨ ਵੀ ਕੀਤਾ ਗਿਆ। ਫਰੀਦਕੋਟ ਜਿਵੇਂ ਦੇ ਪਿੰਡ ਘੁਗਿਆਣਾ ਦੇ ਜੰਮਪਲ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਲੇਖਕ ਨਿੰਦਰ ਘੁਗਿਆਣਵੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ।
ਫਰੀਦਕੋਟ ਜਿਲੇ ਨਾਲ ਸਬੰਧਿਤ ਸਖਸ਼ੀਅਤਾਂ ਕੁਸ਼ਲਦੀਪ ਸਿੰਘ ਢਿਲੋਂ ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ ਸੌਰਭ ਕੁਮਾਰ ਰਾਜ, ਆਈ ਏ ਐਸ, ਐਸ ਐਸ ਪੀ ਮਨਜੀਤ ਸਿੰਘ ਢੇਸੀ ਸਮੇਤ ਫਰੀਦਕੋਟ ਜਿਲੇ ਦੀਆਂ ਕਈ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਨੇ ਘੁਗਿਆਣਵੀ ਨੂੰ ਮੁਬਾਰਕਾਂ ਦਿਤੀਆਂ ਹਨ।ਇਸ ਮੌਕੇ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰਕਾਸ਼ ਪੁਰਬ ਮੌਕੇ ਮਿਲੇ ਇਸ ਸਨਮਾਨ ਨਾਲ ਉਨਾ ਦੀ ਸਮਾਜਿਕ ਤੇ ਸਾਹਿਤਕ ਜਿੰਮੇਵਾਰੀ ਹੋਰ ਵੀ ਵਧ ਗਈ ਹੈ।