ਹਰਿਆਣਾ ਤੋਂ ਹੱਜ ਜਾਣ ਵਾਲੇ ਸ਼ਰਧਾਲੂਆਂ ਲਈ ਬਿਨੈ ਦੀ ਮਿਤੀ 5 ਦਸੰਬਰ ਤੱਕ ਵੱਧੀ
ਚੰਡੀਗੜ, 12 ਨਵੰਬਰ, 2019 : ਹਰਿਆਣਾ ਤੋਂ ਹੱਜ ਜਾਣ ਵਾਲੇ ਸ਼ਰਧਾਲੂਆਂ ਲਈ ਬਿਨੈ ਦੀ ਮਿਤੀ 10 ਨਵੰਬਰ ਤੋਂ ਵਧਾ ਕੇ 5 ਦਸੰਬਰ, 2019 ਕੀਤੀ ਗਈ ਹੈ Í
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਰਾਜ ਹੱਜ ਕਮੇਟੀ ਦੇ ਚੇਅਰਮੈਨ ਚੌਧਰੀ ਔਰੰਗਜੇਬ ਨੇ ਦੱਸਿਆ ਕਿ ਹਰਿਆਣਾ ਰਾਜ ਤੋਂ ਹੱਜ ਜਾਣ ਵਾਲੇ ਸ਼ਰਧਾਲੂਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹਜ ਸਾਲ 2020 ਲਈ ਹੱਜ ਬਿਨੈ ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 10 ਅਕਤੂਬਰ, 2019 ਤੈਅ ਕੀਤੀ ਗਈ ਸੀ, ਲੇਕਿਨ ਹੁਣ ਇਹ ਮਿਤੀ ਹੱਜ ਕਮੇਟੀ ਇੰਡਿਆ, ਮੁੰਬਈ ਵੱਲੋਂ 5 ਦਸੰਬਰ, 2019 ਤੱਕ ਵਧਾ ਦਿੱਤੀ ਹੈ| ਇਛੁੱਕ ਵਿਅਕਤੀ ਹੁਣ 5 ਦਸੰਬਰ, 2019 ਤੱਕ ਆਨਲਾਇਨ ਬਿਨੈ ਕਰ ਸਕਦੇ ਹਨ| ਉਨਾਂ ਦੱਸਿਆ ਕਿ ਬਿਨੈ ਕਰਨ ਲਈ ਮਸ਼ੀਨ ਰੀਡਏਬਲ ਪਾਸਪੋਰਟ ਦਾ ਹੋਣਾ ਲਾਜ਼ਮੀ ਹੈ ਅਤੇ ਪਾਸਪੋਰਟ 20 ਜਨਵਰੀ, 2021 ਤੱਕ ਵੈਧ ਹੋਣਾ ਲਾਜ਼ਮੀ ਹੈ|
ਉਨਾਂ ਦੱਸਿਆ ਕਿ ਹਜ ਲਈ ਬਿਨੈ ਕਰਨ ਵਾਲੇ ਵਿਅਕਤੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਹੱਜ ਬਿਨੈ ਪੱਤਰਾਂ ਨੂੰ ਆਨਲਾਈਨ ਕਰਕੇ ਨਿਰਧਾਰਿਤ ਦਸਤਾਵੇਜਾਂ ਨੂੰ ਹੱਜ ਮੈਨੇਜਮੈਂਟ ਸਾਫਟਵੇਅਰ ਵਿਚ ਅਪਲੋਡ ਕਰਨ, ਉਸ ਤੋਂ ਬਾਅਦ ਬਿਨੈ ਦੀ ਕਾਪੀ ਆਪਣੇ ਕੋਲ ਸੰਭਾਲ ਕਰ ਰੱਖਣ| ਉਨਾਂ ਦੱਸਿਆ ਕਿ ਹੱਜ 2020 ਲਈ ਡਰਾਅ ਵਿਚ ਸਫਲ ਉਮੀਦਵਾਰਾਂ ਤੋਂ ਬਿਨੈ ਪੱਤਰ ਦੀ ਕਾਪੀ ਤੇ ਪਾਸਪੋਰਟ ਮੰਗੇ ਜਾਣਗੇ|