← ਪਿਛੇ ਪਰਤੋ
ਮੁੰਬਈ, 12 ਨਵੰਬਰ 2019 - ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਹੈ। ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਉਣ ਲਈ ਸਿਫਾਰਸ਼ ਕੀਤੀ ਸੀ, ਜਿਸ ਨੂੰ ਮੰਜੂਰੀ ਮਿਲ ਗਈ ਹੈ, ਪਰ ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦਾ ਵਿਕਲਪ ਅਜੇ ਖਤਮ ਨਹੀਂ ਹੋਇਆ ਹੈ। ਇਸ ਦੇ ਲਈ ਰਾਜਨੀਤਿਕ ਦਲਾਂ ਨੂੰ ਰਾਜਪਾਲ ਨੂੰ ਵਿਸਵਾਸ ਦਿਵਾਉਣਾ ਹੋਵੇਗਾ ਕਿ ਉਨ੍ਹਾਂ ਕੋਲ ਬਹੁਮਤ ਹੈ। ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਸਭਾ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਆ ਗਏ ਸਨ ਅਤੇ ਬੀਜੇਪੀ ਅਤੇ ਸ਼ਿਵਸੇਨਾ ਨੂੰ ਸਪੱਸ਼ਟ ਬਹੁਮਤ ਸੀ ਪਰ ਮੁੱਖ ਮੰਤਰੀ ਅਤੇ ਸਰਕਾਰ ਦੇ 50-50 ਫਾਰਮੂਲੇ 'ਤੇ ਸ਼ਿਵਸੇਨਾ ਦੇ ਅੜ ਜਾਣ ਕਾਰਨ ਇਹ ਸਰਕਾਰ ਨਹੀਂ ਬਣ ਸਕੀ।
Total Responses : 108