ਫਿਲੌਰ, 14 ਨਵੰਬਰ, 2019 : ਪੰਜਾਬ ਵਿਚ ਇਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਵਾਪਰੀ ਹੈ। ਇਸ ਵਾਰ ਥਾਣਾ ਫਿਲੌਰ ਦੇ ਅਧੀਨ ਪਿੰਡ ਛੋਕਰਾ ਵਿਚ ਗੁਰਬਾਣੀ ਦੀ ਬੇਅਦਬੀ ਹੋਈ ਹੈ ਜਿਥੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਨਾਲੀ ਵਿਚ ਸੁੱਟ ਹੋਏ ਸਨ।
ਜਾਣਕਾਰੀ ਮੁਤਾਬਕ ਪਿੰਡ ਛੋਕਰਾ ਵਿਚ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗੰਦੀ ਨਾਲੀ ਵਿਚ ਸੁੱਟੇ ਹੋਏ ਸਨ ਜਿਸਨੂੰ ਸਭ ਤੋਂ ਪਹਿਲਾਂ ਪਿੰਡ ਦੇ ਵਿਅਕਤੀ ਜਸਵੀਰ ਸਿੰਘ ਨੇ ਵੇਖਿਆ ਤੇ ਤੁਰੰਤ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਦੱਸਿਆ। ਕਮੇਟੀ ਨੇ ਥਾਣਾ ਫਿਲੌਰ ਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ 'ਤੇ ਐਸ ਪੀ ਡੀ ਸਰਬਜੀਤ ਸਿੰਘ ਬਾਹੀਆ ਅਤੇ ਐਸ ਐਚ ਓ ਕੇਵਲ ਸਿੰਘ ਥਾਣਾ ਗੁਰਾਇਆ ਪੁੱਜੇ ਜਿਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ।
ਐਸ ਪੀ ਡੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅੰਬਿਕਾ ਪਤਨੀ ਭੁਪਿੰਦਰ ਸਿੰਘ ਦੇ ਖਿਲਾਫ ਧਾਰਾ 295 ਅਧੀਨ ਕੇਸ ਦਰਜ ਕੀਤਾ ਗਿਆ ਹੈ। ਅੰਬਿਕਾ ਇਕ ਪ੍ਰਾਈਵੇਟ ਸਕੂਲ ਦੀ ਮਾਲਕ ਦੱਸੀ ਜਾ ਰਹੀ ਹੈ।