ਅਵੱਲ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਕੀਤਾ ਸਨਮਾਨਿਤ
ਗੁਰਨਾਮ ਸਿੱਧੂ
ਫਿਰੋਜ਼ਪੁਰ 14 ਨਵੰਬਰ 2019 : ਵਿਵੇਕਾਨੰਦ ਸਕੂਲ ਵਿਚ ਹੋ ਰਹੇ ਸਪੋਰਟਸ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਦੁਰਗਾ ਭਜਨ ਮੰਡਲੀ ਬਾਜੀਦਪੁਰ ਮਹੰਤ ਕੁਲਵੰਤ ਸ਼ਰਮਾ, ਨਰਿੰਦਰ ਸ਼ਰਮਾ, ਵਿਪਨ ਸ਼ਰਮਾ, ਰਣਜੀਤ ਸ਼ਰਮਾ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਭਜਨ ਮੰਡਲੀ ਦੇ ਸੈਕਟਰੀ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਵਿਵੇਕਾਨੰਦ ਸਕੂਲ ਨੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਇਲਾਕੇ ਵਿਚ ਬਹੁਤ ਹੀ ਵਧੀਆ ਪਛਾਣ ਬਣਾ ਲਈ ਹੈ। ਉਨ੍ਹਾਂ ਦੱਸਿਆ ਕਿ ਵਿਵੇਕਾਨੰਦ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਸਮਾਜਿਕ ਕੰਮਾਂ ਅਤੇ ਧਾਰਮਿਕ ਪੱਥ ਤੇ ਪੂਰਾ ਜਾਣੂ ਕਰਵਾਇਆ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਵਿਕੇਕਾਨੰਦ ਸਕੁਲ ਦੇ ਮੁਖੀ ਗੌਰਵ ਭਾਸਕਰ ਅਤੇ ਮਾਸਟਰ ਪਰਮਵੀਰ ਸ਼ਰਮਾ, ਵਿਪਨ ਸ਼ਰਮਾ ਦਾ ਉਨ੍ਹਾਂ ਦੀ ਮੰਡਲੀ ਨੂੰ ਇਨ੍ਹਾਂ ਸਨਮਾਨ ਦੇਣ ਤੇ ਬਹੁਤ ਧੰਨਵਾਦ ਕੀਤਾ। ਆਖਿਰ ਵਿਚ ਸਕੂਲ ਵੱਲੋਂ ਮੰਡਲੀ ਨਾਲ ਪਹੁੰਚੇ ਮਹੰਤ ਕੁਲਵੰਤ ਸ਼ਰਮਾ ਨੂੰ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।